- ਚੀਨ, ਜਾਪਾਨ ਅਤੇ ਫਿਲੀਪੀਨਜ਼ ਵਿੱਚ ਵੀ ਧਰਤੀ ਕੰਬੀ
ਨਵੀਂ ਦਿੱਲੀ, 23 ਅਪ੍ਰੈਲ 2024 – ਇਸ ਮਹੀਨੇ ਤਾਈਵਾਨ ਵਿੱਚ ਇੱਕ ਵਾਰ ਫਿਰ ਵੱਡਾ ਭੂਚਾਲ ਆਇਆ। ਦੇਸ਼ ਦੇ ਪੂਰਬੀ ਤੱਟ ‘ਤੇ ਸੋਮਵਾਰ ਸ਼ਾਮ 5 ਵਜੇ ਤੋਂ 12 ਵਜੇ ਦਰਮਿਆਨ 80 ਤੋਂ ਜ਼ਿਆਦਾ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਤੀਬਰਤਾ 6.3 ਅਤੇ 6 ਦਰਜ ਕੀਤੀ ਗਈ। ਭਾਰਤੀ ਸਮੇਂ ਮੁਤਾਬਕ ਰਾਤ ਕਰੀਬ 12 ਵਜੇ ਦੇ ਕੁਝ ਮਿੰਟਾਂ ਦੇ ਵਕਫੇ ‘ਤੇ ਇਹ ਦੋਵੇਂ ਝਟਕੇ ਲੱਗੇ। ਤਾਈਵਾਨ ਵਿੱਚ ਰਾਤ ਦੇ 2:26 ਅਤੇ 2:32 ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਮੌਸਮ ਵਿਭਾਗ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਪੂਰਬੀ ਕਾਊਂਟੀ ਹੁਆਲਿਅਨ ‘ਚ ਜ਼ਮੀਨ ਤੋਂ 5.5 ਕਿਲੋਮੀਟਰ ਹੇਠਾਂ ਸੀ। ਭੂਚਾਲ ਨਾਲ ਹੁਆਲੀਨ ਵਿੱਚ ਦੋ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਇੱਕ ਇਮਾਰਤ ਢਹਿ ਗਈ ਅਤੇ ਦੂਜੀ ਸੜਕ ਵੱਲ ਝੁਕ ਗਈ। ਜਾਪਾਨ, ਚੀਨ ਅਤੇ ਫਿਲੀਪੀਨਜ਼ ਵਿੱਚ ਵੀ ਹਲਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਫਿਲਹਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।