ਨਿਊਜ਼ੀਲੈਂਡ ‘ਚ ਪੰਜਾਬੀ ਨੌਜਵਾਨ ਦਾ ਕਤਲ

  • ਨਿਊਜ਼ੀਲੈਂਡ ‘ਚ 25 ਸਾਲ ਦੇ ਪੰਜਾਬੀ ਨੌਜਵਾਨ ਦਾ ਕ+ਤਲ
  • ਮਾਪਿਆਂ ਦਾ ਇਕਲੌਤਾ ਪੁੱਤ ਸੀ ਮ੍ਰਿਤਕ ਰਮਨਦੀਪ ਸਿੰਘ
  • ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੋਟਲੀ ਸ਼ਾਹਪੁਰ ਦਾ ਰਹਿਣ ਵਾਲਾ ਸੀ

ਗੁਰਦਾਸਪੁਰ, 19 ਦਸੰਬਰ 2023: ਨਿਊਜ਼ੀਲੈਂਡ ‘ਚ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਿਤ ਇੱਕ ਪੰਜਾਬੀ ਨੌਜਵਾਨ ਦਾ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ 25 ਸਾਲਾ ਰਮਨਦੀਪ ਸਿੰਘ ਵੱਜੋਂ ਹੋਈ ਹੈ, ਜਿਸ ਦਾ ਨਿਊਜ਼ੀਲੈਂਡ ਦੇ ਔਕਲੈਂਡ ਦੇ ਵਿਚ ਕਤਲ ਹੋਇਆ ਹੈ।

ਜਾਣਕਾਰੀ ਅਨੁਸਾਰ ਨੌਜਵਾਨ ਰਮਨਦੀਪ ਸਿੰਘ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੋਟਲੀ ਸ਼ਾਹਪੁਰ ਦਾ ਰਹਿਣ ਵਾਲਾ ਸੀ। ਪਿਤਾ ਧੰਨਾ ਸਿੰਘ ਆਰਮੀ ਵਿਚ ਹਨ ਅਤੇ ਮਾਤਾ ਘਰ ਬਾਰ ਸੰਭਾਲਦੇ ਹਨ। ਇਸ ਨੌਜਵਾਨ ਦੀ ਇਕ ਛੋਟੀ ਭੈਣ ਹੈ। ਰਮਨਦੀਪ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ। 2018 ਦੇ ਵਿਚ ਇਹ ਨੌਜਵਾਨ ਇਥੇ ਪੜ੍ਹਨ ਆਇਆ ਸੀ। ਰਮਨਦੀਪ ਸਿੰਘ ਇਕ ਠੇਕੇਦਾਰ ਦੇ ਰਾਹੀਂ ਸਕਿਉਰਿਟੀ ਗਾਰਡ ਦੀ ਨੌਕਰੀ ਕੁਝ ਹਫ਼ਤੇ ਪਹਿਲਾਂ ਹੀ ਕਰਨ ਲੱਗਾ ਸੀ।

ਪੁਲਿਸ ਨੇ ਇਸ ਸਬੰਧ ਵਿਚ 26 ਸਾਲਾ ਇਕ ਵਿਅਕਤੀ ਨੂੰ ਕਤਲ ਦੇ ਦੋਸ਼ ਅਧੀਨ ਗਿਫ਼ਤਾਰ ਕੀਤਾ ਹੈ। ਹਾਲਾਂਕਿ ਉਸ ਦੇ ਕਤਲ ਦਾ ਕਾਰਨ ਕੀ ਸੀ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਘਟਨਾ ਦਾ ਪੂਰਾ ਵੇਰਵਾ ਅਜੇ ਸਾਹਮਣੇ ਆਉਣਾ ਬਾਕੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੰਡਨ ‘ਚ ਲਾਪਤਾ ਹੋਏ ਨੌਜਵਾਨ ਦੀ ਹੋਈ ਮੌ+ਤ, ਗੁਰਸ਼ਮਨ ਭਾਟੀਆ ਸਮੁੰਦਰ ‘ਚ ਡੁੱਬਿਆ

ਡਰੱਗ ਮਾਮਲੇ ‘ਚ SIT ਨੇ ਮਜੀਠੀਆ ਨੂੰ ਮੁੜ ਜਾਂਚ ਲਈ ਬੁਲਾਇਆ