- ਮੀਡੀਆ ਅਤੇ ਆਮ ਜਨਤਾ ਤੋਂ ਓਹਲੇ-ਓਹਲੇ ਹੋਇਆ ਵਿਆਹ
ਔਕਲੈਂਡ, 13 ਜਨਵਰੀ, 2024:- ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ (43) ਨੇ ਆਪਣੇ ਜੀਵਨ ਸਾਥੀ ਅਤੇ ਟੀ.ਵੀ. ਪੇਸ਼ਕਾਰ ਕਲਾਰਕ ਗੇਅਫੋਰਡ (47) ਦੇ ਨਾਲ ਅੱਜ ਹੇਸਟਿੰਗਜ਼ ਇਲਾਕੇ ਦੇ ਵਿਚ ਇਕ ਅੰਗੂਰਾਂ ਦੇ ਬਾਗ ਵਿਚ ਆਖਿਰ ਵਿਆਹ ਕਰ ਹੀ ਲਿਆ।
ਜੈਸਿੰਡਾ ਆਰਡਨ ਚਿੱਟੇ ਰੰਗ ਦੀ ਕੱਪੜੇ ਪਹਿਨੇ ਸਨ ਅਤੇ ਫੁੱਲਾਂ ਦਾ ਗੁਲਦਸਤਾ ਫੜਿਆ ਹੋਇਆ ਸੀ। ਇਹ ਜੋੜਾ 10 ਸਾਲ ਤੋਂ ਇਕ ਦੂਜੇ ਨਾਲ ਰਹਿ ਰਿਹਾ ਸੀ। 2 ਸਾਲ ਪਹਿਲਾਂ ਵੀ ਵਿਆਹ ਦੀ ਤਰੀਖ ਬੱਝੀ ਸੀ, ਪਰ ਕੋਵਿਡ ਕਰਕੇ ਭਾਗ ਨਹੀਂ ਖੁੱਲ੍ਹੇ। ਅੱਜ ਦੇ ਵਿਆਹ ਸਮਾਗਮ ਵਿਚ ਜਿੱਥੇ ਉਚ ਪੱਧਰ ਦੇ ਰਾਜਨੀਤਕ ਲੋਕ ਅਤੇ ਨੇੜਲੇ ਰਿਸ਼ਤੇਦਾਰ ਸ਼ਾਮਿਲ ਸਨ ਉਥੇ ਉਨ੍ਹਾਂ ਦੀ 5 ਸਾਲ ਦੀ ਬੇਟੀ ਨੇਵ ਵੀ ਸ਼ਾਮਿਲ ਸੀ। ਨੇਵ ਨੇ ਆਪਣੀ ਦਾਦੀ ਦੇ ਬਣਾਏ ਹੋਏ ਵਿਆਹ ਵਾਲੇ ਕੱਪੜੇ ਪਹਿਨੇ।