ਕੈਨੇਡਾ ‘ਚ ਰੱਦ ਹੋ ਰਹੀਆਂ ਨੇ PR ਅਰਜ਼ੀਆਂ ! ਭਾਰਤੀਆਂ ਦੀਆਂ ਵਧੀਆਂ ਮੁਸ਼ਕਲਾਂ

ਚੰਡੀਗੜ੍ਹ, 7 ਅਗਸਤ 2025 – ਕੈਨੇਡਾ ਵਿਚ ਸਥਾਈ ਨਿਵਾਸੀ (PR) ਦੇ ਚਾਹਵਾਨਾਂ ਨੂੰ ਵੱਡਾ ਝਟਕਾ ਲੱਗਾ ਹੈ। ਕੈਨੇਡੀਅਨ ਇਮੀਗ੍ਰੇਸ਼ਨ ਏਜੰਸੀ ‘ਐਕਸਪ੍ਰੈਸ ਐਂਟਰੀ’ ਤਹਿਤ ਅਰਜ਼ੀਆਂ ਨੂੰ ਤੇਜ਼ੀ ਨਾਲ ਰੱਦ ਕਰ ਰਹੀ ਹੈ। ਇਹ ਉਨ੍ਹਾਂ ਮਾਮਲਿਆਂ ਵਿੱਚ ਵਧੇਰੇ ਹੋ ਰਿਹਾ ਹੈ ਜਿਨ੍ਹਾਂ ਮਾਮਲਿਆਂ ਵਿਚ ਜੀਵਨ ਸਾਥੀ ਮਤਲਬ ਪਤੀ ਜਾਂ ਪਤਨੀ ਨਾਲ ਨਹੀਂ ਆਇਆ ਸੀ। ਇਸਦਾ ਮਤਲਬ ਹੈ ਕਿ ਜੇਕਰ ਕੋਈ ਵਿਅਕਤੀ ਕੈਨੇਡਾ ਵਿੱਚ PR ਲਈ ਅਰਜ਼ੀ ਦੇ ਰਿਹਾ ਹੈ ਪਰ ਉਸਦਾ ਜੀਵਨ ਸਾਥੀ ਉਸਦੇ ਨਾਲ ਕੈਨੇਡਾ ਨਹੀਂ ਆ ਰਿਹਾ ਹੈ, ਤਾਂ ਉਸਦੀ ਅਰਜ਼ੀ ਰੱਦ ਹੋਣ ਦੀ ਸੰਭਾਵਨਾ ਵੱਧ ਗਈ ਹੈ। ਇਹ ਵਾਧਾ ਖਾਸ ਤੌਰ ‘ਤੇ ਉਨ੍ਹਾਂ ਮਾਮਲਿਆਂ ਵਿੱਚ ਦੇਖਿਆ ਗਿਆ ਹੈ ਜਿੱਥੇ ਜੀਵਨ ਸਾਥੀ ਨੂੰ ਅਰਜ਼ੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ, ਜਾਂ ਜੀਵਨ ਸਾਥੀ ਮਤਲਬ ਪਤੀ ਜਾਂ ਪਤਨੀ ਨੂੰ ਬਾਅਦ ਵਿੱਚ ਸ਼ਾਮਲ ਕਰਨ ਦੀਆਂ ਯੋਜਨਾ ਸੀ। ਕੁਝ ਇਮੀਗ੍ਰੇਸ਼ਨ ਸਲਾਹਕਾਰਾਂ ਦਾ ਕਹਿਣਾ ਹੈ ਕਿ ਇਸਦਾ ਕਾਰਨ ਇਹ ਹੋ ਸਕਦਾ ਹੈ ਕਿ ਕੈਨੇਡੀਅਨ ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਸਾਰੇ ਪਰਿਵਾਰਕ ਮੈਂਬਰ ਇਕੱਠੇ ਕੈਨੇਡਾ ਆਉਣ ਅਤੇ ਇਕੱਠੇ ਸਥਾਈ ਨਿਵਾਸੀ ਬਣਨ।

ਕੈਨੇਡਾ ਵਿੱਚ PR ਲਈ ਅਰਜ਼ੀ ਦੇਣ ਤੋਂ ਪਹਿਲਾਂ ਬਿਨੈਕਾਰਾਂ ਨੂੰ ਆਪਣੀ ਵਿਆਹੁਤਾ ਸਥਿਤੀ ਸਪੱਸ਼ਟ ਤੌਰ ‘ਤੇ ਦੱਸਣੀ ਪੈਂਦੀ ਹੈ, ਭਾਵੇਂ ਜੀਵਨ ਸਾਥੀ ਨਾਲ ਨਾ ਆਇਆ ਹੋਵੇ। ਜੇਕਰ ਜੀਵਨ ਸਾਥੀ ਬਾਅਦ ਵਿੱਚ ਕੈਨੇਡਾ ਆਉਣਾ ਚਾਹੁੰਦਾ ਹੈ, ਤਾਂ ਉਹਨਾਂ ਨੂੰ PR ਲਈ ਵੱਖਰੇ ਤੌਰ ‘ਤੇ ਅਰਜ਼ੀ ਦੇਣੀ ਪਵੇਗੀ। ਇਹ ਵੀ ਧਿਆਨ ਦੇਣਾ ਮਹੱਤਵਪੂਰਨ ਹੈ ਕਿ ਜੇਕਰ ਜੀਵਨ ਸਾਥੀ ਕੋਲ ਕੈਨੇਡਾ ਵਿੱਚ ਵਰਕ ਪਰਮਿਟ ਹੈ, ਤਾਂ ਉਹਨਾਂ ਨੂੰ PR ਲਈ ਅਰਜ਼ੀ ਦੇਣ ਵਿੱਚ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ, ਪਰ ਉਹਨਾਂ ਨੂੰ ਆਪਣੀ ਸਥਿਤੀ ਸਪਸ਼ਟ ਤੌਰ ‘ਤੇ ਦੱਸਣੀ ਚਾਹੀਦੀ ਹੈ। ਕੁੱਲ ਮਿਲਾ ਕੇ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਕੈਨੇਡਾ ਵਿੱਚ ਪੀ.ਆਰ ਲਈ ਅਰਜ਼ੀ ਦੇਣ ਤੋਂ ਪਹਿਲਾਂ ਤੁਸੀਂ ਇੱਕ ਤਜਰਬੇਕਾਰ ਇਮੀਗ੍ਰੇਸ਼ਨ ਸਲਾਹਕਾਰ ਨਾਲ ਸਲਾਹ ਕਰੋ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਹਾਡੀ ਅਰਜ਼ੀ ਵਿੱਚ ਕੋਈ ਕਮੀਆਂ ਨਹੀਂ ਹਨ।

ਗੌਰਤਲਬ ਹੈ ਕਿ ਐਕਸਪ੍ਰੈਸ ਐਂਟਰੀ ਤਹਿਤ ਸਿਰਫ਼ ਕੈਨੇਡਾ ਤੋਂ ਬਾਹਰ ਦੇ ਲੋਕ ਹੀ ਸਥਾਈ ਨਿਵਾਸੀ ਬਣਨ ਲਈ ਅਰਜ਼ੀ ਨਹੀਂ ਦੇ ਸਕਦੇ, ਸਗੋਂ ਇਹ ਉਨ੍ਹਾਂ ਲਈ ਵੀ ਖੁੱਲ੍ਹਾ ਹੈ ਜੋ ਪਹਿਲਾਂ ਹੀ ਕੈਨੇਡਾ ਵਿੱਚ ਹਨ। ਭਾਰਤ ਐਕਸਪ੍ਰੈਸ ਐਂਟਰੀ ਪ੍ਰਣਾਲੀ ਤਹਿਤ ਬਿਨੈਕਾਰਾਂ ਦਾ ਇੱਕ ਵੱਡਾ ਸਰੋਤ ਰਿਹਾ ਹੈ। ਸਾਲ 2023 ਵਿੱਚ ਲਗਭਗ 52,100 ਭਾਰਤੀਆਂ ਨੂੰ ਸਥਾਈ ਨਿਵਾਸੀ ਬਣਨ ਲਈ ਸੱਦਾ ਦਿੱਤਾ ਗਿਆ ਸੀ, ਜੋ ਕਿ ਕੁੱਲ ਸੱਦਿਆਂ ਦਾ 47 ਪ੍ਰਤੀਸ਼ਤ ਸੀ।

ਐਕਸਪ੍ਰੈਸ ਐਂਟਰੀ ਕੈਨੇਡਾ ਦਾ ਪੁਆਇੰਟ-ਅਧਾਰਤ ਸਿਸਟਮ ਹੈ ਜੋ ਹੁਨਰਮੰਦ ਕਾਮਿਆਂ ਤੋਂ ਇਮੀਗ੍ਰੇਸ਼ਨ ਅਰਜ਼ੀਆਂ ਦਾ ਪ੍ਰਬੰਧਨ ਕਰਨ ਲਈ ਵਰਤਿਆ ਜਾਂਦਾ ਹੈ ਜੋ ਸਥਾਈ ਨਿਵਾਸੀ ਬਣਨਾ ਚਾਹੁੰਦੇ ਹਨ। ਉਮੀਦਵਾਰਾਂ ਨੂੰ ਉਮਰ, ਸਿੱਖਿਆ, ਫ੍ਰੈਂਚ ਭਾਸ਼ਾ ਦੀ ਮੁਹਾਰਤ ਵਰਗੇ ਮਾਪਦੰਡਾਂ ਦੇ ਆਧਾਰ ‘ਤੇ ਇੱਕ ਵਿਆਪਕ ਰੈਂਕਿੰਗ ਸਕੋਰ (CRS) ਦਿੱਤਾ ਜਾਂਦਾ ਹੈ। ਫਿਰ ਉਹਨਾਂ ਨੂੰ ਐਕਸਪ੍ਰੈਸ ਐਂਟਰੀ ਪੂਲ ਵਿੱਚ ਰੱਖਿਆ ਜਾਂਦਾ ਹੈ ਅਤੇ ਦਰਜਾ ਦਿੱਤਾ ਜਾਂਦਾ ਹੈ। ਸਮੇਂ-ਸਮੇਂ ‘ਤੇ ਡਰਾਅ ਕੱਢੇ ਜਾਂਦੇ ਹਨ ਜਿਸ ਵਿੱਚ ਕੱਟ-ਆਫ ਸਕੋਰ ਪ੍ਰਾਪਤ ਕਰਨ ਵਾਲਿਆਂ ਨੂੰ ਸਥਾਈ ਨਿਵਾਸ ਲਈ ਅਰਜ਼ੀ ਦੇਣ ਦਾ ਸੱਦਾ ਮਿਲਦਾ ਹੈ।

‘ਦਾ ਟਾਈਮਜ਼ ਆਫ਼ ਇੰਡੀਆ’ ਦੀ ਰਿਪੋਰਟ ਮੁਤਾਬਕ ਇਕ ਇਮੀਗ੍ਰੇਸ਼ਨ ਸਲਾਹਕਾਰ ਨੇ ਦੱਸਿਆ ਕਿ ਐਕਸਪ੍ਰੈਸ ਐਂਟਰੀ ਅਧੀਨ ਅਰਜ਼ੀ ਦਾਖਲ ਕਰਨ ਵੇਲੇ ਇਕਹਿਰਾ ਬਿਨੈਕਾਰ ਹੋਣ ਦੀ ਸੂਰਤ ਵਿਚ 40 ਵਾਧੂ ਅੰਕ ਮਿਲ ਸਕਦੇ ਹਨ। ਜੇਕਰ ਜੀਵਨ ਸਾਥੀ ਦੀ ਯੋਗਤਾ (ਸਿੱਖਿਆ, ਭਾਸ਼ਾ, ਆਦਿ) ਕਮਜ਼ੋਰ ਹੈ, ਤਾਂ ਸਕੋਰ ਘੱਟ ਹੋ ਸਕਦਾ ਹੈ। ਇਸ ਲਈ ਕਈ ਵਾਰ ਬਿਨੈਕਾਰ ਆਪਣੇ ਜੀਵਨ ਸਾਥੀ ਨੂੰ ਸ਼ਾਮਲ ਨਹੀਂ ਕਰਦੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਤਹਿਸੀਲਾਂ ‘ਚ 34 ਮੁਲਾਜ਼ਮਾਂ ਦੇ ਹੋਏ ਤਬਾਦਲੇ, ਪੜ੍ਹੋ ਪੂਰੇ ਵੇਰਵੇ

Google ‘ਤੇ ਭੁੱਲ ਕੇ ਵੀ ਸਰਚ ਨਾ ਕਰੋ ਇਹ ਚੀਜ਼ਾ! ਜੇਲ੍ਹ ਜਾਣ ਦਾ ਬਣ ਸਕਦੀਆਂ ਨੇ ਕਾਰਨ