ਪੰਜਾਬ ਦੀ ਧੀ ਇੰਗਲੈਂਡ ‘ਚ ਬਣੀ ਡਿਪਟੀ ਮੇਅਰ , 30 ਸਾਲ ਤੋਂ ਜਿੱਤਦੀ ਆ ਰਹੀ ਹੈ ਚੋਣ

  • ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅਖਾੜਾ ਦੀ ਰਹਿਣ ਵਾਲੀ ਹੈ ਮੈਂਡੀ ਬਰਾੜ
  • ਮੋਗਾ ਜ਼ਿਲ੍ਹੇ ਦੇ ਪਿੰਡ ਰਾਜੇਆਣਾ ‘ਚ ਹੋਇਆ ਸੀ ਵਿਆਹ
  • ਪਿਛਲੇ 30 ਸਾਲ ਤੋਂ ਕੌਂਸਲ ਦੀ ਜਿੱਤਦੀ ਆ ਰਹੀ ਹੈ ਚੋਣ

ਜਗਰਾਓਂ, 23 ਮਈ 2024 – ਪਿੰਡ ਅਖਾੜਾ ਦੀ ਧੀ ਮੈਂਡੀ ਬਰਾੜ ਇੰਗਲੈਂਡ ਦੀ ਰਾਜਨੀਤਿਕ ਪਾਰਟੀ ਲਿਬਰਲ ਡੈਮੋਕਰੈਟਿਕ ਵੱਲੋਂ ਲਗਾਤਾਰ 30 ਸਾਲ ਤੋਂ ਬਰੋਕਾਊਂਸਲ ਚੋਣਾਂ ਜਿੱਤਦੀ ਆ ਰਹੀ ਆ ਤੇ ਇਸ ਵਾਰ ਉਨਾਂ ਨੂੰ ਸ਼ਹਿਰ ਰੋਇਲ ਬਰੋਟ ਆਫ ਵਿੰਡਸਰ ‘ਚ ਡਿਪਟੀ ਮੇਅਰ ਦਾ ਆਹੁਦੇ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਸਾਇਮਨ ਬੌਂਡ ਨੂੰ ਮੇਅਰ ਦਾ ਆਹੁਦਾ ਦਿੱਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਅਜੀਤ ਸਿੰਘ ਅਖਾੜਾ ਨੇ ਦੱਸਿਆ ਕਿ ਹਾਲ ਹੀ ਵਿੱਚ ਬਣੇ ਡਿਪਟੀ ਮੇਅਰ ਮੈਂਡੀ ਬਰਾੜ (ਮਹਿੰਦਰ ਕੌਰ ਬਰਾੜ) ਦਾ ਪਿੰਡ ਰਾਜੇਆਣਾ (ਮੋਗਾ) ‘ਚ ਹਰਵਿਪਨਜੀਤ ਸਿੰਘ ਨਾਲ ਵਿਆਹ ਹੋਇਆ ਸੀ ਤੇ ਫਿਰ ਉਹ ਇੰਗਲੈਂਡ ਚਲੇ ਗਏ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਕਰੀਬ 30 ਸਾਲ ਤੋਂ ਇੰਗਲੈਂਡ ਦੇ ਸ਼ਹਿਰ ਮੇਡਨਹੈਡ ਵਿਖੇ ਚੋਣ ਲੜਦੇ ਆ ਰਹੇ ਤੇ ਲਗਾਤਾਰ ਜਿੱਤ ਵੀ ਰਹੇ ਹਨ।

ਉਕਤ ਰਾਜਨੀਤਿਕ ਪਾਰਟੀ ਲਿਬਰਲ ਡੈਮੋਕਰੈਟਿਕ ਵੱਲੋਂ ਮੈਂਡੀ ਬਰਾੜ ਦੀਆਂ ਪਾਰਟੀ ਪ੍ਰਤੀ ਸਮਰਪਿਤ ਭਾਵਨਾ ਅਤੇ ਲਗਾਤਾਰ ਜਿੱਤ ਨੂੰ ਦੇਖਦੇ ਹੋਏ ਇਹ ਡਿਪਟੀ ਮੇਅਰ ਦਾ ਆਹੁਦਾ ਦਿੱਤਾ ਗਿਆ ਹੈ। ਇਸ ਮੌਕੇ ਮੈਂਡੀ ਬਰਾੜ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨਾਂ ਨੂੰ ਮਿਲੇ ਇਸ ਆਹੁਦੇ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਹਮੇਸ਼ਾ ਲੋਕ ਸੇਵਾ ਨੂੰ ਸਮਰਪਿਤ ਰਹਿਣਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰੋਜ਼ੀ ਰੋਟੀ ਖਾਤਰ ਵਿਦੇਸ਼ ਗਏ 32 ਸਾਲਾ ਨੌਜਵਾਨ ਦੀ ਮੌਤ

ਵਧ ਰਹੀ ਗਰਮੀ ਨੂੰ ਦੇਖਦੇ ਹੋਏ ਦਰਬਾਰ ਸਾਹਿਬ ਵਿੱਚ ਸੰਗਤਾਂ ਲਈ ਕੀਤੇ ਗਏ ਖਾਸ ਇੰਤਜ਼ਾਮ