ਗੁਰਦਾਸਪੁਰ, 10 ਦਸੰਬਰ 2024 – ਪੰਜਾਬ ਦੀ ਇੱਕ ਹੋਰ ਧੀ ਨੇ ਆਸਟ੍ਰੇਲੀਆ ਵਿੱਚ ਲੈਫਟੀਨੈਂਟ ਬਣ ਕੇ ਪੰਜਾਬ ਦਾ ਮਾਣ ਵਧਾਇਆ ਹੈ। ਗੁਰਦੀਪ ਕੌਰ ਪੁੱਤਰੀ ਸਵਰਗੀ ਬਲਵਿੰਦਰ ਸਿੰਘ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਨਵਾਂ ਪਿੰਡ ਬਹਾਦੁਰ ਦੀ ਰਹਿਣ ਵਾਲੀ ਹੈ। ਬਿਮਾਰੀ ਕਾਰਨ ਉਸ ਦੇ ਪਿਤਾ ਬਲਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ ਜਦਕਿ ਪਿੰਡ ਵਿੱਚ ਉਸਦੀ ਮਾਤਾ ਦਵਿੰਦਰ ਕੌਰ ਅਤੇ ਤਾਇਆ ਬਲਬੀਰ ਸਿੰਘ ਦਾ ਪਰਿਵਾਰ ਰਹਿੰਦਾ ਹੈ।
1995 ਵਿੱਚ ਜੰਮੀ ਗੁਰਦੀਪ ਕੌਰ ਤਿੱਬੜੀ ਕੈਂਟ ਦੇ ਆਰਮੀ ਸਕੂਲ ਵਿੱਚੋਂ ਬਾਰਵੀਂ ਕਰਨ ਤੋਂ ਬਾਅਦ 2014 ਵਿੱਚ ਉਹ ਉਚੇਰੀ ਸਿੱਖਿਆ ਹਾਸਿਲ ਕਰਨ ਲਈ ਆਸਟ੍ਰੇਲੀਆ ਚਲੀ ਗਈ ਸੀ। ਉਸ ਦਾ ਭਰਾ ਅੰਮ੍ਰਿਤਪਾਲ ਵੀ ਕੈਨੇਡਾ ਵਿੱਚ ਹੈ। 2024 ਵਿੱਚ ਗੁਰਦੀਪ ਕੌਰ ਨੇ ਨਰਸਿੰਗ ਦੀ ਉਚੇਰੀ ਡਿਗਰੀ ਹਾਸਿਲ ਕੀਤੀ ਅਤੇ ਹੁਣ ਆਸਟ੍ਰੇਲੀਅਨ ਆਰਮੀ ਵਿੱਚ ਲੈਫਟੀਨੈਂਟ ਬਣ ਗਈ ਹੈ।
![](https://thekhabarsaar.com/wp-content/uploads/2022/09/future-maker-3.jpeg)
![](https://thekhabarsaar.com/wp-content/uploads/2020/12/future-maker-3.jpeg)