ਕੈਨੇਡਾ ‘ਚ ਪੰਜਾਬੀ ਨੌਜਵਾਨ ਨੂੰ 7 ਸਾਲ ਦੀ ਕੈਦ: ਗਰਲਫ੍ਰੈਂਡ ਦਾ ਗੋਲੀ ਮਾਰ ਕੀਤਾ ਸੀ ਕਤਲ

  • ਜੁਰਮ ਛੁਪਾਉਣ ਲਈ ਸਾੜੀ ਸੀ ਲਾਸ਼

ਚੰਡੀਗੜ੍ਹ, 23 ਅਕਤੂਬਰ 2022 – ਕੈਨੇਡਾ ਦੀ ਅਦਾਲਤ ਨੇ ਇੱਕ ਪੰਜਾਬੀ ਨੌਜਵਾਨ ਨੂੰ ਕਤਲ ਦੇ ਦੋਸ਼ ਵਿੱਚ 7 ​​ਸਾਲ ਦੀ ਸਜ਼ਾ ਸੁਣਾਈ ਹੈ। ਦੋਸ਼ੀ ਨੌਜਵਾਨ ਨੇ ਅਗਸਤ 2017 ਵਿੱਚ ਆਪਣੀ ਇੱਕ ਪੰਜਾਬੀ ਮਹਿਲਾ ਦੋਸਤ ਦਾ ਕਤਲ ਕਰ ਦਿੱਤਾ ਸੀ। ਇੰਨਾ ਹੀ ਨਹੀਂ ਗੁਨਾਹ ਛੁਪਾਉਣ ਲਈ ਲਾਸ਼ ਨੂੰ ਸਾੜ ਦਿੱਤਾ ਗਿਆ। ਅਦਾਲਤ ਦਾ ਮੰਨਣਾ ਹੈ ਕਿ ਦੋਸ਼ੀ ਨੌਜਵਾਨ ਨਸ਼ੇ ਦਾ ਕਾਰੋਬਾਰ ਵੀ ਕਰਦਾ ਸੀ।

ਘਟਨਾ ਅਗਸਤ 2017 ਦੀ ਹੈ। ਇੰਡੋ-ਕੈਨੇਡੀਅਨ ਨੌਜਵਾਨ ਹਰਜੀਤ ਦਿਓ (25) ਨੇ ਆਪਣੀ 19 ਸਾਲਾ ਦੋਸਤ ਭਵਕਿਰਨ ਢੇਸੀ ਦਾ ਕਤਲ ਕਰ ਦਿੱਤਾ ਸੀ। ਪੁਲਿਸ ਨੇ ਘਟਨਾ ਦੇ ਇੱਕ ਦਿਨ ਬਾਅਦ ਕਿਰਨ ਦੀ ਐਕਸਯੂਵੀ ‘ਚ ਸੜੀ ਹੋਈ ਲਾਸ਼ ਬਰਾਮਦ ਕੀਤੀ ਸੀ। ਪੁਲਿਸ ਅਨੁਸਾਰ ਹਰਜੋਤ ਅਤੇ ਕਿਰਨ ਇੱਕ ਦੂਜੇ ਦੇ ਚੰਗੇ ਦੋਸਤ ਸਨ। ਜਾਂਚ ਵਿੱਚ ਉਸਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਉਸਨੂੰ ਮਈ 2019 ਨੂੰ ਵੈਨਕੂਵਰ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇੱਕ ਮਹੀਨੇ ਬਾਅਦ ਉਸਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੇ ਜੱਜ ਜੀਨ ਰੀਡਰ ਅਨੁਸਾਰ ਹਰਜੋਤ ਨੇ ਆਪਣੇ ਕੱਪੜਿਆਂ ਤੋਂ ਪਿਸਤੌਲ ਕੱਢ ਕੇ ਕਿਰਨ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਜਿਸ ਤੋਂ ਬਾਅਦ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਉਹ ਲਾਸ਼ ਨੂੰ ਐਕਸਯੂਵੀ ‘ਚ ਪਾ ਕੇ ਸੁੰਨਸਾਨ ਜਗ੍ਹਾ ‘ਤੇ ਲੈ ਗਿਆ। ਲਾਸ਼ ਦੇ ਨਾਲ ਹੀ ਐਕਸਯੂਵੀ ਨੂੰ ਵੀ ਅੱਗ ਲਗਾ ਦਿੱਤੀ ਗਈ। ਹਰਜੋਤ ਨੇ ਇਸ ਮਾਮਲੇ ਵਿੱਚ ਪੁਲੀਸ ਨੂੰ ਸੂਚਿਤ ਨਹੀਂ ਕੀਤਾ ਸੀ।

ਇਸ ਪੂਰੀ ਘਟਨਾ ‘ਚ ਜਾਨ ਗਵਾਉਣ ਵਾਲੀ ਕਿਰਨ ਦਾ ਪਰਿਵਾਰ ਇਸ ਫੈਸਲੇ ਤੋਂ ਖੁਸ਼ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਉਸ ਦੀ 19 ਸਾਲਾ ਧੀ ਨੂੰ ਹਰਜੋਤ ਨੇ ਬੇਰਹਿਮੀ ਨਾਲ ਮਾਰ ਦਿੱਤਾ ਸੀ। ਕਿਰਨ ਇੱਕ ਵਿਦਿਆਰਥੀ ਸੀ ਅਤੇ ਉਸਦੀ ਮੌਤ ਤੋਂ 6 ਮਹੀਨੇ ਪਹਿਲਾਂ ਉਸਦੀ ਕਿਡਨੀ ਟ੍ਰਾਂਸਪਲਾਂਟ ਕੀਤੀ ਗਈ ਸੀ। ਦੋਸ਼ੀ ਹਰਜੋਤ ਨੂੰ 7 ਸਾਲ ਦੀ ਸਜ਼ਾ ਬਹੁਤ ਘੱਟ ਹੈ। ਉਸ ਨੂੰ ਘੱਟੋ-ਘੱਟ 20 ਸਾਲ ਦੀ ਸਜ਼ਾ ਹੋਣੀ ਚਾਹੀਦੀ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੰਮ੍ਰਿਤਸਰ ਤੋਂ ਨਸ਼ੇ ਦਾ ਇੱਕ ਹੋਰ ਵੀਡੀਓ ਵਾਇਰਲ: ਨੌਜਵਾਨ ਰਸਤੇ ‘ਚ ਖੜ੍ਹ ਸ਼ਰੇਆਮ ਲੈ ਰਹੇ ਨਸ਼ਾ

ਅਫਗਾਨ ਡਰਾਈਵਰ ਨੂੰ ਛਡਾਉਣ ਲਈ ਅਟਾਰੀ-ਵਾਹਗਾ ਸਰਹੱਦ ‘ਤੇ ਡਰਾਈਵਰਾਂ ਦੀ ਹੜਤਾਲ