ਕੈਨੇਡਾ ‘ਚ ਪੰਜਾਬੀ ਨੌਜਵਾਨ ਨੇ 3 ਔਰਤਾਂ ਦਾ ਕੀਤਾ ਬਲਾਤਕਾਰ: ਰਾਈਡਸ਼ੇਅਰ ਦੇ ਬਹਾਨੇ ਸੁੰਨਸਾਨ ਥਾਵਾਂ ‘ਤੇ ਲਿਜਾ ਕਰਦਾ ਸੀ ਅਪਰਾਧ

ਚੰਡੀਗੜ੍ਹ, 28 ਨਵੰਬਰ 2024 – ਕੈਨੇਡਾ ਦੀ ਪੀਲ ਪੁਲਿਸ ਨੇ ਇੱਕ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਨੌਜਵਾਨ ‘ਤੇ ਤਿੰਨ ਔਰਤਾਂ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ। ਸਾਰੀਆਂ ਘਟਨਾਵਾਂ ਇਸੇ ਮਹੀਨੇ ਦੀਆਂ ਹਨ। ਮੁਲਜ਼ਮ ਔਰਤਾਂ ਨੂੰ ਰਾਈਡਸ਼ੇਅਰ ਆਪ੍ਰੇਟਰ ਦੱਸ ਕੇ ਆਪਣੇ ਜਾਲ ਵਿੱਚ ਫਸਾ ਲੈਂਦਾ ਸੀ ਅਤੇ ਫਿਰ ਉਨ੍ਹਾਂ ਨੂੰ ਅਲੱਗ-ਥਲੱਗ ਥਾਵਾਂ ’ਤੇ ਲਿਜਾ ਕੇ ਉਨ੍ਹਾਂ ਨਾਲ ਬਲਾਤਕਾਰ ਕਰਦਾ ਸੀ।

ਫੜੇ ਗਏ ਨੌਜਵਾਨ ਦੀ ਪਛਾਣ ਅਰਸ਼ਦੀਪ ਸਿੰਘ (22) ਵਜੋਂ ਹੋਈ ਹੈ। ਇਹ ਨੌਜਵਾਨ ਦਸੰਬਰ 2022 ‘ਚ ਸਟੱਡੀ ਵੀਜ਼ੇ ‘ਤੇ ਪੰਜਾਬ ਤੋਂ ਕੈਨੇਡਾ ਆਇਆ ਸੀ। ਉਹ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਰਹਿ ਰਿਹਾ ਹੈ।

ਪੀਲ ਅਤੇ ਯਾਕ ਪੁਲਿਸ ਨੇ ਮਾਮਲੇ ਨੂੰ ਸੁਲਝਾਉਣ ਲਈ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ ਸੀ। ਪੀੜਤ ਔਰਤਾਂ ਨੇ ਦੱਸਿਆ ਕਿ ਉਕਤ ਨੌਜਵਾਨ ਸਮੇਂ-ਸਮੇਂ ‘ਤੇ ਪੰਜਾਬੀ ‘ਚ ਗੱਲ ਕਰਦਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਪੰਜਾਬੀ ਮੂਲ ਦੇ ਨੌਜਵਾਨ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਕੱਲ੍ਹ (27 ਨਵੰਬਰ) ਪੁਲੀਸ ਨੇ ਮੁਲਜ਼ਮ ਨੂੰ ਫੜ ਲਿਆ।

8 ਨਵੰਬਰ, 2024 – ਤਕਰੀਬਨ ਸਵੇਰੇ 7:00 ਵਜੇ (ਕੈਨੇਡੀਅਨ ਸਮਾਂ), ਇੱਕ ਔਰਤ ਇੱਕ ਬੱਸ ਸਟਾਪ (ਕੰਟਰੀਸਾਈਡ ਡਰਾਈਵ ਅਤੇ ਬਰਮਲੇ ਰੋਡ, ਬਰੈਂਪਟਨ) ‘ਤੇ ਖੜ੍ਹੀ ਸੀ। ਕਾਲੇ ਰੰਗ ਦੀ 4 ਦਰਵਾਜ਼ਿਆਂ ਵਾਲੀ ਸੇਡਾਨ ਕਾਰ ਦੇ ਡਰਾਈਵਰ ਨੇ ਆਪਣੇ ਆਪ ਨੂੰ ਰਾਈਡਸ਼ੇਅਰ ਆਪਰੇਟਰ ਵਜੋਂ ਪੇਸ਼ ਕੀਤਾ। ਔਰਤ ਨੂੰ ਵੌਨ ਸ਼ਹਿਰ (ਹਾਈਵੇਅ 27 ਅਤੇ ਨੈਸ਼ਵਿਲ ਰੋਡ) ਲਿਜਾਇਆ ਗਿਆ। ਜਿੱਥੇ ਉਸ ਨੇ ਉਸ ਔਰਤ ਨਾਲ ਜ਼ਬਰਦਸਤੀ ਬਲਾਤਕਾਰ ਕੀਤਾ।

ਉਸੇ ਦਿਨ ਸਵੇਰੇ 7.45 ਵਜੇ, ਇੱਕ ਹੋਰ ਔਰਤ ਗੋਰਿਜ਼ ਕ੍ਰੇਸੈਂਟ ਅਤੇ ਵਾਇਆ ਰੋਮਾਨੋ ਵੇ (ਬਰੈਂਪਟਨ) ਦੇ ਬੱਸ ਸਟਾਪ ‘ਤੇ ਸੀ। ਦੋਸ਼ੀ ਉਸ ਨੂੰ ਹਾਈਵੇਅ 50 (ਗੋਰ ਰੋਡ ਦੇ ਦੱਖਣ) ‘ਤੇ ਲੈ ਗਿਆ। ਉਸ ਦਾ ਜਿਨਸੀ ਸ਼ੋਸ਼ਣ ਕੀਤਾ।

16 ਨਵੰਬਰ, 2024 – ਸਵੇਰੇ 6:45 ਵਜੇ ਦੇ ਕਰੀਬ, ਇੱਕ ਔਰਤ ਏਅਰਪੋਰਟ ਰੋਡ ਅਤੇ ਹੰਬਰਵੈਸਟ ਪਾਰਕਵੇਅ (ਬਰੈਂਪਟਨ) ਦੇ ਨੇੜੇ ਇੱਕ ਬੱਸ ਸਟਾਪ ‘ਤੇ ਖੜ੍ਹੀ ਸੀ। ਮੁਲਜ਼ਮ ਔਰਤ ਨੂੰ ਕਾਊਂਟਰਾਈਡ ਡਰਾਈਵ (ਏਅਰਪੋਰਟ ਰੋਡ ਨੇੜੇ) ਲੈ ਗਿਆ। ਔਰਤ ਨਾਲ ਜ਼ਬਰਦਸਤੀ ਬਲਾਤਕਾਰ ਕੀਤਾ।

ਮੁਲਜ਼ਮ ਖ਼ਿਲਾਫ਼ ਤਿੰਨ ਕੇਸ ਦਰਜ ਕੀਤੇ ਗਏ ਹਨ। ਜਿਨਸੀ ਹਮਲੇ, ਹਥਿਆਰਾਂ ਨਾਲ ਜਿਨਸੀ ਹਮਲਾ, ਗਲਾ ਘੁੱਟ ਕੇ ਜਿਨਸੀ ਹਮਲੇ, ਲੁੱਟ ਅਤੇ ਡਰਾਉਣ ਦੀਆਂ ਧਾਰਾਵਾਂ ਜੋੜੀਆਂ ਗਈਆਂ ਹਨ। ਦੋਸ਼ੀ ਨੂੰ ਬਰੈਂਪਟਨ ਦੀ ਓਨਟਾਰੀਓ ਕੋਰਟ ਆਫ ਜਸਟਿਸ ਵਿੱਚ ਪੇਸ਼ ਕੀਤਾ ਗਿਆ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਹੋਰ ਨੂੰ ਵੀ ਇਸ ਦੋਸ਼ੀ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰਨ।

ਪੀਲ ਰੀਜਨਲ ਪੁਲਿਸ ਦੇ ਡਿਪਟੀ ਚੀਫ਼ ਨਿਕ ਮਿਲਿਨੋਵਿਚ ਨੇ ਕਿਹਾ ਕਿ ਇਹ ਗ੍ਰਿਫਤਾਰੀ ਸਾਡੀ ਟੀਮ ਦੀ ਬਹੁਤ ਸਖ਼ਤ ਮਿਹਨਤ ਦਾ ਨਤੀਜਾ ਹੈ। ਅਸੀਂ ਜਿਨਸੀ ਹਿੰਸਾ ਅਤੇ ਲਿੰਗ ਆਧਾਰਿਤ ਅਪਰਾਧਾਂ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨਾ ਜਾਰੀ ਰੱਖਾਂਗੇ। ਇਸ ਦੇ ਨਾਲ ਹੀ ਯੌਰਕ ਰੀਜਨਲ ਪੁਲਿਸ ਦੇ ਡਿਪਟੀ ਚੀਫ ਅਲਵਾਰੋ ਅਲਮੇਡਾ ਨੇ ਕਿਹਾ ਕਿ ਸਾਡੀ ਸਾਂਝੀ ਕਾਰਵਾਈ ਕਾਰਨ ਇਸ ਮਾਮਲੇ ਨੂੰ ਜਲਦੀ ਹੱਲ ਕੀਤਾ ਜਾ ਸਕਦਾ ਹੈ। ਇਹ ਦੋਵਾਂ ਵਿਭਾਗਾਂ ਵਿਚਕਾਰ ਸਹਿਯੋਗ ਦੀ ਇੱਕ ਹੋਰ ਸਫਲ ਉਦਾਹਰਣ ਹੈ। ਪੁਲਿਸ ਨੇ ਲੋਕਾਂ ਨੂੰ ਕਿਸੇ ਵੀ ਅਣਪਛਾਤੇ ਵਿਅਕਤੀ ਤੋਂ ਰਾਈਡਸ਼ੇਅਰ ਸੇਵਾਵਾਂ ਨਾ ਲੈਣ ਅਤੇ ਹਮੇਸ਼ਾ ਚੌਕਸ ਰਹਿਣ ਦੀ ਅਪੀਲ ਕੀਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਿਆਹ ਤੋਂ ਪਹਿਲਾਂ ਮੰਗੀ ਕ੍ਰੇਟਾ ਕਾਰ ਅਤੇ 30 ਲੱਖ ਦੀ ਨਕਦੀ: ਮੰਗ ਪੂਰੀ ਨਾ ਹੋਣ ‘ਤੇ ਨਹੀਂ ਆਈ ਬਾਰਾਤ, ਉਡੀਕਦਾ ਰਿਹਾ ਲੜਕੀ ਦਾ ਪਰਿਵਾਰ

ਸੁਧਾਰ ਲਹਿਰ ਦੇ ਤਲਬ ਕੀਤੇ ਆਗੂਆਂ ਨੇ ਦਿੱਤੇ ਅਸਤੀਫ਼ੇ: ਕਨਵੀਨਰ ਵਡਾਲਾ ਨੇ ਕੀਤੇ ਪ੍ਰਵਾਨ