- 4 ਪੀੜਤ ਨੂੰ ਜਾਣਦੀ ਹੈ
ਨਵੀਂ ਦਿੱਲੀ, 3 ਅਕਤੂਬਰ 2023 – ਪਾਕਿਸਤਾਨ ਦੇ ਸਿੰਧ ਸੂਬੇ ‘ਚ ਹਿੰਦੂ ਪਰਿਵਾਰਾਂ ‘ਤੇ ਅੱਤਿਆਚਾਰ ਅਜੇ ਵੀ ਜਾਰੀ ਹਨ। ਇੱਕ ਮਹੀਨੇ ਵਿੱਚ ਤਿੰਨ ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਧਰਮ ਪਰਿਵਰਤਨ ਕੀਤਾ ਗਿਆ ਹੈ ਅਤੇ ਇੱਕ ਹਿੰਦੂ ਨੌਜਵਾਨ ਦਾ ਕਤਲ ਕੀਤਾ ਗਿਆ ਹੈ। ਜਿਸ ਤੋਂ ਬਾਅਦ ਹੁਣ ਹੁਣ ਇਕ ਹਿੰਦੂ ਲੜਕੀ ਨਾਲ ਸਮੂਹਿਕ ਬਲਾਤਕਾਰ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਹੈ ਕਿ ਸ਼ਿਕਾਇਤ ਦੇ ਬਾਵਜੂਦ ਪਾਕਿਸਤਾਨ ਪੁਲਿਸ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਨਹੀਂ ਕਰ ਰਹੀ ਹੈ।
ਇਹ ਘਟਨਾ ਪਾਕਿਸਤਾਨ ਦੇ ਸਿੰਧ ਸੂਬੇ ਦੇ ਕੋਟ ਗੁਲਾਮ ਮੁਹੰਮਦ ਮੀਰਪੁਰ ਖਾਸ ਦੀ ਹੈ। ਜਿੱਥੇ ਕੋਹਲੀ ਭਾਈਚਾਰੇ ਦੀ ਹਿੰਦੂ ਲੜਕੀ ਨੂੰ ਪੰਜਾਬੀ ਮੁਸਲਿਮ ਨੌਜਵਾਨਾਂ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਬਲਾਤਕਾਰ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ 7 ਸੀ। ਜਿਨ੍ਹਾਂ ਵਿਚੋਂ ਚਾਰ ਨੂੰ ਲੜਕੀ ਜਾਣਦੀ ਹੈ। ਸੱਤ ਨੌਜਵਾਨਾਂ ਵਿੱਚੋਂ ਚਾਰ ਭੂਗਰੀ, ਮਹਿਬੂਬ ਅਤੇ ਦੋ ਪੰਜਾਬੀ ਨੌਜਵਾਨ ਹਨ।
ਪੀੜਤ ਲੜਕੀ ਨੇ ਦੱਸਿਆ ਕਿ ਦੋਸ਼ੀ ਨੌਜਵਾਨਾਂ ਨੇ 30 ਸਤੰਬਰ ਨੂੰ ਉਸ ਨੂੰ ਘਰੋਂ ਅਗਵਾ ਕਰ ਲਿਆ ਸੀ। ਇਸ ਤੋਂ ਬਾਅਦ ਉਹ ਉਸ ਨੂੰ ਆਪਣੇ ਨਾਲ ਲੈ ਗਏ ਅਤੇ ਧਮਕੀਆਂ ਦੇ ਕੇ 7 ਨੌਜਵਾਨਾਂ ਨੇ ਇਕ-ਇਕ ਕਰਕੇ ਉਸ ਨਾਲ ਬਲਾਤਕਾਰ ਕੀਤਾ।
ਘਰ ਪਹੁੰਚ ਕੇ ਉਸ ਨੇ ਸਾਰੀ ਗੱਲ ਘਰਦਿਆਂ ਨੂੰ ਦੱਸੀ। ਇਸ ਮਗਰੋਂ ਪੁਲੀਸ ਨਾਲ ਸੰਪਰਕ ਕੀਤਾ ਗਿਆ ਪਰ ਪੁਲੀਸ ਨੇ ਨਾ ਤਾਂ ਕੋਈ ਕਾਰਵਾਈ ਕੀਤੀ ਅਤੇ ਨਾ ਹੀ ਐਫਆਈਆਰ ਦਰਜ ਕੀਤੀ।