ਰਵੀ ਸਿੰਘ ਖਾਲਸਾ ਦੀ ਸਿਹਤ ਵਿਗੜੀ, ਪੜ੍ਹੋ ਟਵੀਟ ਕਰਕੇ ਕੀ ਕਿਹਾ ?

ਨਵੀਂ ਦਿੱਲੀ , 9 ਅਪ੍ਰੈਲ 2021 – ਅੰਤਰਰਾਸ਼ਟਰੀ ਪੱਧਰ ’ਤੇ ਸਮਾਜ ਸੇਵੀ ਕੰਮਾਂ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਖ਼ਾਲਸਾ ਏਡ ਵਾਲੇ ਰਵੀ ਸਿੰਘ ਦੀ ਸਿਹਤ ਇਨ੍ਹੀਂ ਦਿਨੀਂ ਢਿੱਲੀ ਹੈ। ਸੋਸ਼ਲ ਮੀਡੀਆ ’ਤੇ ਆਪਣੀ ਸਿਹਤ ਵਿਗੜਨ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਰਵੀ ਸਿੰਘ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਮੇਰੇ ਦੋਵੇਂ ਗੁਰਦੇ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ ਹਨ ਅਤੇ ਅੱਜ ਮੇਰਾ ਪਹਿਲਾ ਆਪ੍ਰੇਸ਼ਨ ਹੈ ਤੇ ਮੈਨੂੰ ਉਮੀਦ ਹੈ ਕਿ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਮੈਂ ਜਲਦੀ ਠੀਕ ਹੋ ਜਾਵਾਂਗਾ। ਰਵੀ ਸਿੰਘ ਨੇ ਇਹ ਵੀ ਕਿਹਾ ਕਿ ਮੈਨੂੰ ਉਮੀਦ ਹੈ ਕਿ ਮੈਂ ਆਪ੍ਰੇਸ਼ਨ ਤੋਂ ਬਾਅਦ ਅਗਲੇ 48 ਘੰਟਿਆਂ ਵਿਚ ਤੁਹਾਡੇ ਨਾਲ ਆਪਣੀ ਸਿਹਤ ਬਾਰੇ ਹੋਰ ਜਾਣਕਾਰੀ ਸਾਂਝੀ ਕਰਾਂਗਾ।

ਖਾਲਸਾ ਏਡ ਦੇ ਸੀ.ਈ.ਓ. ਰਵੀ ਸਿੰਘ ਨੇ ਟਵੀਟ ਕਰ ਕੇ ਆਪਣੀ ਸਿਹਤ ਸੰਬੰਧੀ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਦੱਸਿਆ ਕਿ ਪਿਛਲੇ 22 ਸਾਲਾਂ ਤੋਂ ਗੁਰੂ ਸਾਹਿਬ ਕ੍ਰਿਪਾ ਕਰਕੇ ਸੇਵਾ ਲੈ ਰਹੇ ਹਨ। ਸੇਵਾ ਦੇ ਪਹਿਲੇ 10 ਸਾਲਾਂ ਵਿਚ ਹੋਈ ਦੌੜ ਭੱਜ ਅਤੇ ਦੁਨੀਆ ਦੇ ਵੱਖ-ਵੱਖ ਥਾਵਾਂ ਦੇ ਹਾਲਾਤ ਮੁਤਾਬਕ ਮੈਂ ਆਪਣੇ ਖਾਣ-ਪੀਣ ਅਤੇ ਸਿਹਤ ਦਾ ਚੰਗੀ ਤਰ੍ਹਾਂ ਧਿਆਨ ਨਹੀਂ ਰੱਖ ਸਕਿਆ। ਜਿਸ ਦਾ ਨਤੀਜਾ ਅੱਜ ਵਿਗੜੀ ਹੋਈ ਸਿਹਤ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਪਟਨ ਵੱਲੋਂ ਕੋਵਿਡ ਟੀਕਾਕਰਨ ਸਬੰਧੀ ਸੂਬਿਆਂ ਨੂੰ ਆਪਣੀਆਂ ਖੁਦ ਦੀਆਂ ਰਣਨੀਤੀਆਂ ਘੜਨ ਲਈ ਖੁੱਲ੍ਹ ਦੇਣ ਦੀ ਵਕਾਲਤ

ਆਈ.ਪੀ.ਐਲ. ਦਾ 14ਵਾਂ ਸੀਜ਼ਨ ਅੱਜ ਤੋਂ ਹੋ ਰਿਹਾ ਹੈ ਸ਼ੁਰੂ