ਨਵੀਂ ਦਿੱਲੀ, 15 ਜੁਲਾਈ , 2022 – ਕੈਨੇਡਾ ਦੇ ਉੱਘੇ ਸਿੱਖ ਆਗੂ ਅਤੇ ਬਹੁ-ਚਰਚਿਤ 1985 ਦੇ ਏਅਰ ਇੰਡੀਆ ਬੰਬ ਕਾਂਡ ਨੂੰ ਲੈ ਕੇ ਚਰਚਾ ‘ਚ ਰਹੇ ਰਿਪੂਦਮਨ ਸਿੰਘ ਮਲਿਕ ਦੀ ਸਰੀ ਵਿਚ ਸਵੇਰੇ 9:15 ਵਜੇ (ਕੈਨੇਡਾ ਦੇ ਸਮੇਂ ਅਨੁਸਾਰ) 128 ਸਟ੍ਰੀਟ ਦੇ 8200 ਐਵੇਨਿਊ ‘ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਸਰੀ ‘ਚ ਉਸਦੇ ਦਫ਼ਤਰ ਸਾਹਮਣੇ 128 /82 ਹੋਈ ਵਾਰਦਾਤ – ਪਤਾ ਲੱਗਾ ਹੈ ਮਲਿਕ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਸਰੀ RCMP ਨੇ ਇਹ ਪੁਸ਼ਟੀ ਕੀਤੀ ਕਿ ਮੌਕੇ ਤੇ ਹੀ ਉਸਦੀ ਮੌਤ ਹੋ ਗਈ ਸੀ।
ਉਨ੍ਹਾਂ ‘ਤੇ 1985 ‘ਚ ਹੋਏ ਬੰਬ ਧਮਾਕੇ ਮਾਮਲੇ ‘ਚ ਲੰਬੇ ਸਮੇਂ ਤੱਕ ਕੈਨੇਡਾ ‘ਚ ਕੇਸ ਵੀ ਚੱਲਿਆ ਸੀ।। ਹਾਲਾਂਕਿ ਇਸ ‘ਚ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਸੀ। ਦੱਸ ਦੇਈਏ ਕਿ ਰਿਪੁਦਮਨ ਸਿੰਘ ‘ਤੇ ਕਦੇ ਖਾਲਿਸਤਾਨੀ ਹੋਣ ਦੇ ਦੋਸ਼ ਵੀ ਲੱਗੇ ਸਨ।

