ਨਵੀਂ ਦਿੱਲੀ, 14 ਮਈ 2021 – ਭਾਰਤ ‘ਚ ਰੂਸ ਦੀ ਕੋਵਿਡ ਵੈਕਸੀਨ ‘ਸਪੂਤਨਿਕ ਵੀ’ ਦੀ ਕੀਮਤ ਤੈਅ ਕਰ ਦਿੱਤੀ ਗਈ ਹੈ। ਭਾਰਤ ’ਚ ਸਪੂਤਨਿਕ ਵੈਕਸੀਨ ਦੀ ਕੀਮਤ 948 ਰੁਪਏ ‘ਚ ਲੱਗੇਗੀ ਪਰ ਇਸ ’ਤੇ 5 ਫ਼ੀਸਦੀ ਜੀਐਸਟੀ ਲੱਗਣ ਤੋਂ ਬਾਅਦ ਇਸ ਦੀ ਇੱਕ ਡੋਜ਼ ਦੀ ਕੀਮਤ 995 ਰੁਪਏ ਹੋ ਜਾਵੇਗੀ।
ਪਿਛਲੇ ਮਹੀਨੇ ਡੀਸੀਜੀਆਈ ਨੇ ‘ਸਪੂਤਨਿਕ ਵੀ’ ਦੇ ਉਪਯੋਗ ਦੀ ਮਨਜ਼ੂਰੀ ਦਿੱਤੀ ਸੀ। ਲੋਕਲ ਸਪਲਾਈ ਸ਼ੁਰੂ ਹੋਣ ਤੋਂ ਬਾਅਦ ‘ਸਪੂਤਨਿਕ ਵੀ’ ਦੀ ਕੀਮਤ ਘੱਟ ਵੀ ਹੋ ਸਕਦੀ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਕੋਵਿਡ ਮਹਾਮਾਰੀ ਵਿਰੁੱਧ ਰੂਸ ਦੀ ਵੈਕਸੀਨ ‘ਸਪੂਤਨਿਕ ਵੀ’ ਅਗਲੇ ਹਫ਼ਤੇ ਦੇ ਸ਼ੁਰੂ ’ਚ ਦੇਸ਼ ਭਰ ਦੇ ਬਾਜ਼ਾਰਾਂ ਵਿੱਚ ਉਪਲਬਧ ਹੋਵੇਗੀ।
![](https://thekhabarsaar.com/wp-content/uploads/2022/09/future-maker-3.jpeg)
![](https://thekhabarsaar.com/wp-content/uploads/2020/12/future-maker-3.jpeg)