ਕੈਲੀਫੋਰਨੀਆ, 28 ਜਨਵਰੀ 2021 – ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਉਹਨਾਂ ਦੇ ਪਤੀ ਡੱਗ ਐਮਹੋਫ ਨੇ ਮੰਗਲਵਾਰ ਦੇ ਦਿਨ ਮੈਰੀਲੈਂਡ ਦੇ ਬੈਥੇਸਡਾ ਵਿੱਚ, ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਵਿਖੇ ਕੋਰੋਨਾ ਵਾਇਰਸ ਟੀਕੇ ਦੀ ਦੂਜੀ ਖੁਰਾਕ ਲਈ ਹੈ। ਟੀਕਾ ਲਗਵਾਉਣ ਤੋਂ ਬਾਅਦ ਹੈਰਿਸ ਨੇ ਅਮਰੀਕਾ ਵਾਸੀਆਂ ਨੂੰ ਇਹ ਟੀਕਾ ਲਗਵਾਉਣ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਇਸ ਟੀਕਾਕਰਨ ਨਾਲ ਲੋਕਾਂ ਦੇ ਪਰਿਵਾਰ ਅਤੇ ਕਮਿਊਨਿਟੀ ਦੀ ਜ਼ਿੰਦਗੀ ਬਚੇਗੀ। ਉਪ ਰਾਸ਼ਟਰਪਤੀ ਨੇ ਟੀਕੇ ਦੀ ਪਹਿਲੀ ਖੁਰਾਕ 26 ਦਸੰਬਰ ਨੂੰ ਪ੍ਰਾਪਤ ਕੀਤੀ ਸੀ।
ਜਦਕਿ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣੀ ਪਹਿਲੀ ਖੁਰਾਕ 21 ਦਸੰਬਰ ਨੂੰ ਲੈਣ ਤੋਂ ਬਾਅਦ ਦੂਜੀ ਖੁਰਾਕ 11 ਜਨਵਰੀ ਨੂੰ ਉਦਘਾਟਨ ਦਿਵਸ ਤੋਂ ਪਹਿਲਾਂ ਪ੍ਰਾਪਤ ਕੀਤੀ ਸੀ।