ਅਮਰੀਕਾ ਦੇ ਸਕੂਲ ‘ਚ 17 ਸਾਲ ਦੇ ਬੱਚੇ ਨੇ ਕੀਤੀ ਗੋ+ਲੀਬਾਰੀ, 1 ਬੱਚੇ ਦੀ ਮੌ+ਤ

  • ਪ੍ਰਿੰਸੀਪਲ ਸਮੇਤ 5 ਵਿਦਿਆਰਥੀ ਜ਼ਖਮੀ
  • ਹਮਲੇ ਤੋਂ ਬਾਅਦ ਦੋਸ਼ੀ ਬੱਚੇ ਨੇ ਖੁਦ ਨੂੰ ਵੀ ਗੋ+ਲੀ ਮਾਰ ਲਈ

ਨਵੀਂ ਦਿੱਲੀ, 5 ਜਨਵਰੀ 2023 – ਅਮਰੀਕਾ ਦੇ ਆਇਓਵਾ ਵਿੱਚ ਇੱਕ 17 ਸਾਲ ਦੇ ਬੱਚੇ ਨੇ ਇੱਕ ਸਕੂਲ ਵਿੱਚ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ‘ਚ ਇਕ ਬੱਚੇ ਦੀ ਮੌਤ ਹੋ ਗਈ, ਜਦਕਿ ਪੰਜ ਲੋਕ ਜ਼ਖਮੀ ਹੋ ਗਏ। ਪੁਲਿਸ ਮੁਤਾਬਕ ਹਮਲੇ ਦਾ ਦੋਸ਼ੀ ਵੀ ਮ੍ਰਿਤਕ ਪਾਇਆ ਗਿਆ ਹੈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੋ ਸਕਦੀ ਹੈ।

ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਵੀਰਵਾਰ ਸਵੇਰੇ 7:30 ਵਜੇ (ਸਥਾਨਕ ਸਮੇਂ ਅਨੁਸਾਰ) ਵਾਪਰੀ। ਪਬਲਿਕ ਸੇਫਟੀ ਡਿਵੀਜ਼ਨ ਦੇ ਅਧਿਕਾਰੀ ਮਿਚ ਮੋਰਟਵੇਟ ਦੇ ਅਨੁਸਾਰ, ਸ਼ੱਕੀ ਸ਼ੂਟਰ ਹਾਈ ਸਕੂਲ ਦਾ ਵਿਦਿਆਰਥੀ ਸੀ, ਉਸ ਨੇ ਗੋਲੀ ਮਾਰ ਕੇ ਆਪਣੇ ਆਪ ਨੂੰ ਵੀ ਮਾਰ ਲਿਆ। ਉਨ੍ਹਾਂ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਗੋਲੀਬਾਰੀ ‘ਚ 5 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ ਛੇਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ ਹੋ ਗਈ। ਪੇਰੀ ਸਕੂਲ ਦੇ ਪ੍ਰਿੰਸੀਪਲ ਨੂੰ ਵੀ ਗੋਲੀ ਮਾਰ ਦਿੱਤੀ ਗਈ ਸੀ। ਮੋਰਟਵੇਟ ਨੇ ਕਿਹਾ ਕਿ ਇੱਕ ਪੀੜਤ ਦੀ ਹਾਲਤ ਗੰਭੀਰ ਹੈ, ਜਦੋਂ ਕਿ ਬਾਕੀ ਚਾਰ ਸਥਿਰ ਹਾਲਤ ਵਿੱਚ ਹਨ।

ਏਬੀਸੀ ਨਿਊਜ਼ ਮੁਤਾਬਕ ਜਦੋਂ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਹ ਤੁਰੰਤ ਉੱਥੇ ਪਹੁੰਚ ਗਈ। ਉੱਥੇ ਅਧਿਕਾਰੀਆਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਥਾਂ-ਥਾਂ ਲੁਕਦੇ ਜਾਂ ਭੱਜਦੇ ਦੇਖਿਆ ਗਿਆ। ਮੋਰਟਵੇਟ ਨੇ ਦੱਸਿਆ ਕਿ ਗੋਲੀ ਚਲਾਉਣ ਵਾਲੇ ਦੀ ਪਛਾਣ 17 ਸਾਲਾ ਡਾਇਲਨ ਬਟਲਰ ਵਜੋਂ ਹੋਈ ਹੈ। ਉਹ ਇੱਕ ਸ਼ਾਟਗੰਨ ਅਤੇ ਇੱਕ ਹੈਂਡਗਨ ਨਾਲ ਮ੍ਰਿਤਕ ਪਾਇਆ ਗਿਆ ਸੀ।

ਨਾਗਰਿਕਾਂ ਦੁਆਰਾ ਬੰਦੂਕ ਦੀ ਮਾਲਕੀ ਦੇ ਮਾਮਲੇ ਵਿੱਚ ਅਮਰੀਕਾ ਦੁਨੀਆ ਵਿੱਚ ਸਭ ਤੋਂ ਅੱਗੇ ਹੈ। ਸਵਿਟਜ਼ਰਲੈਂਡ ਦੇ ਸਮਾਲ ਆਰਮਜ਼ ਸਰਵੇ ਯਾਨੀ ਐਸਏਐਸ ਦੀ ਰਿਪੋਰਟ ਦੇ ਅਨੁਸਾਰ, ਦੁਨੀਆ ਵਿੱਚ ਮੌਜੂਦ ਕੁੱਲ 857 ਮਿਲੀਅਨ ਸਿਵਲੀਅਨ ਬੰਦੂਕਾਂ ਵਿੱਚੋਂ, ਇਕੱਲੇ ਅਮਰੀਕਾ ਕੋਲ 393 ਮਿਲੀਅਨ ਨਾਗਰਿਕ ਬੰਦੂਕਾਂ ਹਨ। ਅਮਰੀਕਾ ਦੁਨੀਆ ਦੀ ਕੁੱਲ ਆਬਾਦੀ ਦਾ 5% ਹੈ, ਪਰ ਇਕੱਲੇ ਅਮਰੀਕਾ ਕੋਲ ਦੁਨੀਆ ਦੀ ਕੁੱਲ ਨਾਗਰਿਕ ਬੰਦੂਕਾਂ ਦਾ 46% ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਰਕਾਰੀ ਨੌਕਰੀਆਂ ਵਿਚ ਦਿਵਿਆਂਗਜਨਾਂ ਦਾ ਬੈਕਲਾਗ ਪੂਰਾ ਕਰੇਗੀ ਪੰਜਾਬ ਸਰਕਾਰ – ਡਾ: ਬਲਜੀਤ ਕੌਰ

1 ਲੱਖ ਦਾ ਇਨਾਮੀ ਗੈਂਗਸਟਰ ਵਿਨੋਦ ਉਪਾਧਿਆਏ ਯੂਪੀ STF ਨੇ ਐਨਕਾਊਂਟਰ ‘ਚ ਕੀਤਾ ਢੇਰ, 35 ਕੇਸ ਸੀ ਦਰਜ