ਅਮਰੀਕਾ ਦੇ ਇਸ ਸੂਬੇ ਦੀ ਜੇਲ੍ਹ ‘ਚੋਂ ਹੋਏ 6 ਕੈਦੀ ਫਰਾਰ

ਕੈਲੀਫੋਰਨੀਆ, 12 ਜਨਵਰੀ 2021 – ਕੈਲੀਫੋਰਨੀਆ ਸੂਬੇ ਦੀ ਮਰਸੀਡ ਕਾਉਂਟੀ ਡਾਉਨ ਟਾਊਨ ਜੇਲ੍ਹ ਵਿੱਚੋਂ ਸ਼ਨੀਵਾਰ ਦੀ ਰਾਤ ਨੂੰ 6 ਕੈਦੀ ਫਰਾਰ ਹੋ ਗਏ ਹਨ। ਇਸ ਸੰਬੰਧੀ ਕੈਲੀਫੋਰਨੀਆ ਸੂਬੇ ਦੀ ਮਰਸੇਡ ਕਾਉਂਟੀ ਸ਼ੈਰਿਫ ਦੇ ਦਫਤਰ ਵੱਲੋਂ ਐਤਵਾਰ ਨੂੰ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ। ਇਸ ਸਬੰਧੀ ਜੇਲ੍ਹ ਸਟਾਫ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਲ੍ਹ ਵਿੱਚ ਅੱਧੀ ਰਾਤ ਕੈਦੀਆਂ ਨੂੰ ਲਾਪਤਾ ਪਾਇਆ ਗਿਆ। ਇਸ ਸੰਬੰਧੀ ਕੀਤੀ ਗਈ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਸਾਰੇ ਕੈਦੀ ਜੇਲ੍ਹ ਦੀ ਛੱਤ ਰਾਹੀ ਇੱਕ ਹੱਥੀ ਬਣਾਈ ਹੋਈ ਘਰੇਲੂ ਰੱਸੀ ਦੀ ਮਦਦ ਨਾਲ ਜੇਲ੍ਹ ਦੇ ਦੂਜੇ ਪਾਸੇ ਉੱਤਰ ਕੇ ਫਰਾਰ ਹੋਣ ਵਿੱਚ ਕਾਮਯਾਬ ਹੋਏ ਹਨ।

ਮਰਸੇਡ ਕਾਉਂਟੀ ਸ਼ੈਰਿਫ ਦੇ ਦਫਤਰ ਵੱਲੋਂ ਇਹਨਾਂ ਭਗੌੜੇ ਕੈਦੀਆਂ ਨੂੰ ਲੱਭਣ ਅਤੇ ਫੜਨ ਲਈ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਜਦਕਿ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਇਹਨਾਂ ਵਿਅਕਤੀਆਂ ਵਿੱਚੋਂ ਕਿਸੇ ਨੂੰ ਵੇਖਦੇ ਹਨ ਤਾਂ ਉਹਨਾਂ ਕੋਲ ਜਾਣ ਦੀ ਬਜਾਏ ਤੁਰੰਤ ਪੁਲਿਸ ਨਾਲ ਸੰਪਰਕ ਕਰਨ ,ਇਸਦੇ ਨਾਲ ਹੀ ਇਹਨਾਂ ਕੈਦੀਆਂ ਦੇ ਖ਼ਤਰਨਾਕ ਹੋਣ ਦਾ ਵੀ ਖਦਸ਼ਾ ਪ੍ਰਗਟ ਕੀਤਾ ਗਿਆ ਹੈ।

ਇਹਨਾਂ ਫਰਾਰ ਹੋਏ ਕੈਦੀਆਂ ਵਿੱਚ ਅਟਵਾਟਰ ਦਾ 20 ਸਾਲਾ ਜੋਰਜ ਬੈਰਨ, ਅਟਵਾਟਰ ਦਾ ਹੀ 19 ਸਾਲਾ ਗੈਬਰੀਅਲ ਫ੍ਰਾਂਸਿਸ ਕੋਰਨਾਡੋ,ਵੈਲੇਜੋ ਵਾਸੀ ਮੈਨੇਲ ਐਲਨ ਲਿਓਨ (21), ਪਲਾਨਡਾ ਦਾ 21 ਸਾਲਾ ਐਂਡਰਸ ਨੂਨੇਜ਼ ਰੌਡਰਿਗਜ਼ ਜੂਨੀਅਰ , ਲੋਸ ਬਾਨੋਸ ਤੋਂ 22 ਸਾਲਾਂ ਫੈਬੀਅਨ ਕਰੂਜ਼ ਰੋਮਨ ਅਤੇ ਪੋਰਟਲੈਂਡ, ਓਰੇਗਨ ਦਾ 22 ਸਾਲਾ ਐਡਗਰ ਐਡੁਅਰਡੋ ਵੈਨਤੂਰਾ ਦੇ ਨਾਮ ਸ਼ਾਮਿਲ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਖੇਤੀ ਕਾਨੂੰਨਾਂ ‘ਤੇ ਸਟੇਅ ਲਾਉਣਾ ਕੋਈ ਪੱਕਾ ਹੱਲ ਨਹੀਂ – ਕਿਸਾਨ ਜਥੇਬੰਦੀਆਂ

ਰਾਜੋਆਣਾ ਮਾਮਲੇ ‘ਤੇ ਸਿਆਸਤ ਕਰ ਰਿਹਾ ਹੈ ਅਕਾਲੀ ਦਲ: ਰੰਧਾਵਾ