ਚੰਡੀਗੜ੍ਹ, 17 ਜੁਲਾਈ 2024 – ਦਿੱਗਜ ਅਰਬਪਤੀ ਕਾਰੋਬਾਰੀ ਐਲਨ ਮਸਕ ਨੇ ਵੱਡਾ ਕਦਮ ਚੁੱਕਿਆ ਹੈ। ਦਿੱਗਜ ਅਰਬਪਤੀ ਕਾਰੋਬਾਰੀ ਐਲਨ ਮਸਕ ਆਪਣੀਆਂ ਦੋ ਕੰਪਨੀਆਂ ਸਪੇਸਐਕਸ ਅਤੇ ਐਕਸ ਨੂੰ ਲੈ ਕੇ ਸੁਰਖੀਆਂ ਵਿੱਚ ਆ ਗਿਆ ਹੈ। ਦਰਅਸਲ, ਮਸਕ ਨੇ ਆਪਣੀਆਂ ਦੋਵੇਂ ਕੰਪਨੀਆਂ ਦੇ ਹੈੱਡਕੁਆਰਟਰ ਨੂੰ ਕੈਲੀਫੋਰਨੀਆ ਤੋਂ ਟੈਕਸਾਸ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਦਿੱਤੀ।
ਐਲੋਨ ਮਸਕ ਨੇ ਸਪੇਸਐਕਸ ਦੇ ਹੈੱਡਕੁਆਰਟਰ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਨੂੰ ਕੈਲੀਫੋਰਨੀਆ ਤੋਂ ਟੈਕਸਾਸ ਤੱਕ ਤਬਦੀਲ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸਪੇਸਐਕਸ ਦਾ ਮੁੱਖ ਦਫਤਰ ਇਸ ਸਮੇਂ ਕੈਲੀਫੋਰਨੀਆ ਦੇ ਹਾਥੋਰਨ ਵਿੱਚ ਸਥਿਤ ਹੈ। ਇਸ ਨੂੰ ਹੁਣ ਟੈਕਸਾਸ ਦੇ ਸਟਾਰਬੇਸ ‘ਤੇ ਸਥਾਪਿਤ ਕੀਤਾ ਜਾਵੇਗਾ। X ਦਾ ਹੈੱਡਕੁਆਰਟਰ ਹੁਣ ਸੈਨ ਫਰਾਂਸਿਸਕੋ ਵਿੱਚ ਨਹੀਂ ਹੋਵੇਗਾ। ਉਸ ਨੂੰ ਇੱਥੋਂ ਹਟਾ ਕੇ ਆਸਟਿਨ ਲਿਜਾਇਆ ਜਾਵੇਗਾ।
ਮਸਕ ਦਾ ਇਹ ਫੈਸਲਾ ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ਮ ਦੇ ਨਵੇਂ ਕਾਨੂੰਨ ‘ਤੇ ਦਸਤਖਤ ਕਰਨ ਤੋਂ ਬਾਅਦ ਆਇਆ ਹੈ ਇਸ ਕਾਨੂੰਨ ਅਨੁਸਾਰ ਸਕੂਲੀ ਨਿਯਮਾਂ ਤਹਿਤ, ਹੁਣ ਅਧਿਆਪਕ ਅਤੇ ਸਟਾਫ਼ ਬੱਚੇ ਦੀ ਸਹਿਮਤੀ ਤੋਂ ਬਿਨਾਂ ਬੱਚਿਆਂ ਦੇ ਮਾਪਿਆਂ ਸਮੇਤ ਕਿਸੇ ਨੂੰ ਵੀ ਬੱਚੇ ਦੀ ਲਿੰਗ ਪਛਾਣ ਅਤੇ ਜਿਨਸੀ ਤਰਜੀਹ ਬਾਰੇ ਨਹੀਂ ਦੱਸ ਸਕਦੇ।