ਕੈਲਗਰੀ, 7 ਮਈ 2021 – ਕੇਂਦਰ ਸਰਕਾਰ ਵੱਲੋਂ ਬੀਤੇ ਵੀਰਵਾਰ ਤੋਂ 90,000 ਵਿਅਕਤੀਆਂ ਨੂੰ ਕੈਨੇਡਾ ਦੀ ਪਰਮਾਨੈਂਟ ਰੈਜ਼ਿਡੈਂਸੀ ਦਿੱਤੇ ਜਾਣ ਵਾਸਤੇ ਐਲਾਨੇ ਗਏ ਨਿਉ ਪੈਥਵੇਅ ਟੁ ਪਰਮਾਨੈਂਟ ਰੈਜ਼ਿਡੈਂਸੀ ਪ੍ਰੋਗਰਾਮ ‘ਚ ਦਰਖਾਸਤਾਂ ਦੇਣ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਨੇ ਲੱਗਪਗ ਅੱਧੀ ਸੰਖਿਆ ਵਿੱਚ ਆਪੋ ਆਪਣੀਆਂ ਦਰਖਾਸਤਾਂ ਪਹਿਲੇ ਹੀ ਦਿਨ ਜਮਾਂ ਕਰਵਾ ਦਿੱਤੀਆਂ ਹਨ।
ਬੀਤੇ ਕੱਲ੍ਹ ਸਵੇਰੇ ਕੈਲਗਰੀ ਸਮੇਂ ਅਨੁਸਾਰ 10 ਵਜੇ ਤੋਂ ਦਰਖਾਸਤਾਂ ਦੇਣ ਦਾ ਕੰਮ ਸ਼ੁਰੂ ਹੋਇਆ ਸੀ ਤੇ ਪਹਿਲੇ 45 ਮਿੰਟ ਵਿੱਚ ਹੀ 7000 ਦਰਖਾਸਤਾਂ ਜਮ੍ਹਾਂ ਹੋ ਗਈਆਂ ਸਨ। ਦੇਰ ਰਾਤ ਤੱਕ 20 ਹਜ਼ਾਰ ਦੇ ਕਰੀਬ ਇੰਟਰਨੈਸ਼ਨਲ ਸਟੁਡੇਂਟਸ ਨੇ ਆਪੋ ਆਪਣੀਆਂ ਐਪਲਿਕੇਸ਼ਨਜ਼ ਜਮ੍ਹਾਂ ਕਰਵਾ ਦਿੱਤੀਆਂ ਦੱਸੀਆਂ ਜਾ ਰਹੀਆਂ ਹਨ।