ਸੁਨੀਤਾ ਵਿਲੀਅਮਜ਼ ਦੀ ਪੁਲਾੜ ਤੋਂ ਵਾਪਸੀ ਫਿਰ ਟਲੀ, 280 ਦਿਨਾਂ ਤੋਂ ਸਪੇਸ ਸਟੇਸ਼ਨ ‘ਚ ਹੋਈ ਹੈ ਫਸੀ

ਨਵੀ ਦਿੱਲੀ, 13 ਮਾਰਚ : ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਉਸ ਦੇ ਸਾਥੀ ਬੁਚ ਵਿਲਮੋਰ ਦੀ ਧਰਤੀ ‘ਤੇ ਵਾਪਸੀ ਇਕ ਵਾਰ ਫਿਰ ਟਲ ਗਈ ਹੈ। ਦੋਵੇਂ ਪੁਲਾੜ ਯਾਤਰੀ ਪਿਛਲੇ 9 ਮਹੀਨਿਆਂ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ‘ਤੇ ਹਨ, ਜਦਕਿ ਉਨ੍ਹਾਂ ਦੇ ਮਿਸ਼ਨ ਦੀ ਮਿਆਦ ਸਿਰਫ 8 ਦਿਨ ਸੀ। ਸਪੇਸਐਕਸ ਦੇ ਫਾਲਕਨ-9 ਰਾਕੇਟ ਦੀ ਲਾਂਚਿੰਗ ਉਨ੍ਹਾਂ ਦੀ ਵਾਪਸੀ ਲਈ ਤੈਅ ਕੀਤੀ ਗਈ ਸੀ, ਜਿਸ ਨੂੰ ਤਕਨੀਕੀ ਖਰਾਬੀ ਕਾਰਨ ਰੋਕ ਦਿੱਤਾ ਗਿਆ ਹੈ। ਇਸ ਮਿਸ਼ਨ ਨੂੰ ਕੱਲ੍ਹ ਯਾਨੀ 12 ਮਾਰਚ ਨੂੰ ਸਪੇਸਐਕਸ ਦੇ ਰਾਕੇਟ ਫਾਲਕਨ 9 ਤੋਂ ਲਾਂਚ ਕੀਤਾ ਜਾਣਾ ਸੀ।

12 ਮਾਰਚ ਨੂੰ, ਸਪੇਸਐਕਸ ਦੇ ਫਾਲਕਨ-9 ਰਾਕੇਟ ਨੇ ਚਾਰ ਪੁਲਾੜ ਯਾਤਰੀਆਂ ਨਾਲ ਆਈਐਸਐਸ ਲਈ ਉਡਾਣ ਭਰਨੀ ਸੀ। ਲਾਂਚ ਤੋਂ ਲਗਭਗ ਇੱਕ ਘੰਟਾ ਪਹਿਲਾਂ, ਰਾਕੇਟ ਦੇ ਹਾਈਡ੍ਰੌਲਿਕ ਸਿਸਟਮ ਅਤੇ ਗਰਾਊਂਡ ਸਪੋਰਟ ਕਲੈਂਪ ਆਰਮ ਵਿੱਚ ਤਕਨੀਕੀ ਨੁਕਸ ਪਾਏ ਗਏ, ਜਿਸ ਕਾਰਨ ਲਾਂਚ ਨੂੰ ਮੁਲਤਵੀ ਕਰਨਾ ਪਿਆ। ਨਾਸਾ ਅਤੇ ਸਪੇਸਐਕਸ ਦੇ ਅਨੁਸਾਰ, ਫਾਲਕਨ -9 ਰਾਕੇਟ ਨੂੰ ਲਾਂਚ ਕਰਨ ਲਈ ਅਗਲੀ ਸੰਭਾਵਿਤ ਵਿੰਡੋ 13 ਅਤੇ 14 ਮਾਰਚ ਨੂੰ ਉਪਲਬਧ ਹੈ। ਜੇਕਰ ਸਮੇਂ ‘ਤੇ ਤਕਨੀਕੀ ਖਾਮੀਆਂ ਨੂੰ ਸੁਧਾਰ ਲਿਆ ਜਾਂਦਾ ਹੈ ਤਾਂ ਇਨ੍ਹਾਂ ਤਰੀਕਾਂ ‘ਤੇ ਰਾਕੇਟ ਲਾਂਚ ਕੀਤਾ ਜਾ ਸਕਦਾ ਹੈ।

ਸੁਨੀਤਾ ਵਿਲੀਅਮਜ਼ ਅਤੇ ਬੂਚ ਵਿਲਮੋਰ 5 ਜੂਨ, 2024 ਨੂੰ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ ਵਿੱਚ ਸਵਾਰ ਹੋ ਕੇ ISS ਪਹੁੰਚੇ ਸਨ। ਉਨ੍ਹਾਂ ਦੀ ਯੋਜਨਾ 8 ਦਿਨਾਂ ਬਾਅਦ ਵਾਪਸ ਆਉਣ ਦੀ ਸੀ, ਪਰ ਸਟਾਰਲਾਈਨਰ ਵਿੱਚ ਤਕਨੀਕੀ ਖਰਾਬੀ ਕਾਰਨ ਉਹ ਉੱਥੇ ਹੀ ਫਸ ਗਏ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਲਮਾਨ-ਸ਼ਾਹਰੁਖ ਪਹੁੰਚੇ ਆਮਿਰ ਖਾਨ ਦੇ ਘਰ: ਆਮਿਰ ਦੇ 60ਵੇਂ ਜਨਮਦਿਨ ਤੋਂ ਪਹਿਲਾਂ ਮਨਾਇਆ ਜਸ਼ਨ

ਰੂਪਨਗਰ ਜ਼ਿਲ੍ਹੇ ਦੇ ਸਕੂਲਾਂ-ਕਾਲਜਾਂ ‘ਚ 3 ਦਿਨਾਂ ਦੀ ਛੁੱਟੀ ਦਾ ਐਲਾਨ, ਪੜ੍ਹੋ ਵੇਰਵਾ