ਸਮੁੰਦਰ ‘ਚ ਲੈਂਡ ਕਰਦਿਆਂ ਹੀ ਸੁਨੀਤਾ ਵਿਲੀਅਮਸ ਦਾ ਡੌਲਫਿਨਾਂ ਨੇ ਕੀਤਾ ਸਵਾਗਤ

ਨਵੀਂ ਦਿੱਲੀ, 19 ਮਾਰਚ 2025 – ਸੁਨੀਤਾ ਵਿਲੀਅਮਸ ਸੁਰੱਖਿਅਤ ਅਤੇ ਤੰਦਰੁਸਤ ਧਰਤੀ ‘ਤੇ ਪਰਤ ਆਈ ਹੈ। ਜਦੋਂ ਉਨ੍ਹਾਂ ਨੂੰ ਲੈ ਕੇ ਕੈਪਸੂਲ ਡ੍ਰੈਗਨ ਫਲੋਰੀਡਾ ਦੇ ਨੇੜੇ ਸਮੁੰਦਰ ਵਿੱਚ ਉਤਰਿਆ ਤਾਂ ਇਹ ਪਲ ਮਨੁੱਖ ਦੀ ਵਿਗਿਆਨ ਯਾਤਰਾ ਵਿੱਚ ਇੱਕ ਅਦੁੱਤੀ ਮੀਲ ਪੱਥਰ ਸੀ। ਭਾਰਤ ਸਮੇਤ ਦੁਨੀਆ ਭਰ ਦੇ ਕਰੋੜਾਂ ਲੋਕ ਆਪਣੇ ਗੈਜੇਟਸ ‘ਤੇ ਨਾਸਾ ਦੇ ਲਾਈਵ ਟੈਲੀਕਾਸਟ ਨੂੰ ਦੇਖ ਰਹੇ ਸਨ। ਜਿਵੇਂ ਹੀ ਡ੍ਰੈਗਨ ਕੈਪਸੂਲ ਜ਼ੋਰਦਾਰ ਝਟਕੇ ਨਾਲ ਸਮੁੰਦਰ ਵਿੱਚ ਡਿੱਗਿਆ ਤਾਂ ਉੱਥੇ ਇੱਕ ਅਦਭੁਤ ਨਜ਼ਾਰਾ ਦੇਖਣ ਨੂੰ ਮਿਲਿਆ। ਸੁਨੀਤਾ ਦੀ ਕਿਸ਼ਤੀ ਨੂੰ ਸਮੁੰਦਰ ਵਿੱਚ ਡੌਲਫਿਨਾਂ ਨੇ ਘੇਰ ਲਿਆ ਅਤੇ ਉਹ ਸਮੁੰਦਰ ਵਿੱਚ ਛਾਲ ਮਾਰਨ ਲੱਗ ਪਈਆਂ। ਇੰਝ ਲੱਗ ਰਿਹਾ ਸੀ ਜਿਵੇਂ ਇਹ ਮੱਛੀਆਂ 9 ਮਹੀਨਿਆਂ ਬਾਅਦ ਧਰਤੀ ‘ਤੇ ਵਾਪਸ ਆਈ ਸੁਨੀਤਾ ਦਾ ਸਵਾਗਤ ਕਰ ਰਹੀਆਂ ਹੋਣ। ਇਹ ਬਹੁਤ ਖੂਬਸੂਰਤ ਨਜ਼ਾਰਾ ਸੀ।

ਸੁਨੀਤਾ ਨੂੰ ਧਰਤੀ ‘ਤੇ ਲਿਆਉਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਉਦਯੋਗਪਤੀ ਐਲੋਨ ਮਸਕ ਨੇ ਇਸ ਵੀਡੀਓ ਨੂੰ ਐਕਸ ‘ਤੇ ਦੁਬਾਰਾ ਪੋਸਟ ਕੀਤਾ ਹੈ। ਇਸ ਵੀਡੀਓ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ। ਜ਼ਿਕਰਯੋਗ ਹੈ ਕਿ ਇਸ ਮਿਸ਼ਨ ਦੀ ਸਫਲਤਾ ਨਾਲ 9 ਮਹੀਨਿਆਂ ਤੋਂ ਪੁਲਾੜ ‘ਚ ਫਸੀ ਸੁਨੀਤਾ ਵਿਲੀਅਮਸ ਆਪਣੇ ਇਕ ਹੋਰ ਸਾਥੀ ਬੁਚ ਵਿਲਮੋਰ ਨਾਲ ਧਰਤੀ ‘ਤੇ ਪਹੁੰਚ ਗਈ ਹੈ। ਇਸ ਮਿਸ਼ਨ ਵਿੱਚ ਦੋ ਹੋਰ ਪੁਲਾੜ ਯਾਤਰੀ ਨਿਕ ਹੇਗ ਅਤੇ ਰੂਸੀ ਪੁਲਾੜ ਯਾਤਰੀ ਅਲੈਗਜ਼ੈਂਡਰ ਗੋਰਬੁਨੋਵ ਵੀ ਪੁਲਾੜ ਤੋਂ ਆਏ ਹਨ।

ਭਾਰਤੀ ਸਮੇਂ ਮੁਤਾਬਕ ਅੱਜ ਤੜਕੇ 3:58 ਵਜੇ ਡਰੈਗਨ ਕੈਪਸੂਲ ਫਲੋਰੀਡਾ ਦੇ ਸਮੁੰਦਰ ਵਿੱਚ ਡਿੱਗਿਆ। ਇਸ ਦੀ ਸਪੀਡ ਨੂੰ ਕੰਟਰੋਲ ਕਰਨ ਲਈ ਇਸ ਦੇ ਨਾਲ ਚਾਰ ਪੈਰਾਸ਼ੂਟ ਜੁੜੇ ਹੋਏ ਸਨ। ਜਿਵੇਂ ਹੀ ਡਰੈਗਨ ਕੈਪਸੂਲ ਨੇ ਸਮੁੰਦਰ ਦੀ ਸਤ੍ਹਾ ਨੂੰ ਛੂਹਿਆ। ਚਾਰੇ ਪੈਰਾਸ਼ੂਟ ਹੌਲੀ-ਹੌਲੀ ਡਿੱਗ ਪਏ। ਇਸ ਤੋਂ ਬਾਅਦ ਨਾਸਾ ਨੇ ਆਪਣੀ ਕੁਮੈਂਟਰੀ ‘ਚ ਕਿਹਾ-…ਕਰੂ-9 ਧਰਤੀ ‘ਤੇ ਆ ਗਿਆ ਹੈ। ਸਾਹ ਰੋਕ ਕੇ ਬੈਠੇ ਹਜ਼ਾਰਾਂ ਲੋਕਾਂ ਨੇ ਮੁਸਕਰਾਹਟ ਅਤੇ ਤਾੜੀਆਂ ਨਾਲ ਇਸ ਪਲ ਦਾ ਸਵਾਗਤ ਕੀਤਾ। ਕੰਟਰੋਲ ਸੈਂਟਰ ਨੇ ਫਿਰ ਇਹਨਾਂ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ, “ਨਿਕ, ਐਲੇਕ, ਬੁਚ, ਸੁਨੀ…ਸਪੇਸਐਕਸ ਤੋਂ ਘਰ ਵਾਪਸੀ ਦਾ ਸਵਾਗਤ ਹੈ।” ਇਸ ਤੋਂ ਬਾਅਦ ਉਤਸੁਕ ਡੌਲਫਿਨਾਂ ਦੇ ਇੱਕ ਸਮੂਹ ਨੇ ਡਰੈਗਨ ਕੈਪਸੂਲ ਨੂੰ ਘੇਰ ਲਿਆ ਅਤੇ ਇਸਦੇ ਚੱਕਰ ਲਗਾਉਣੇ ਸ਼ੁਰੂ ਕਰ ਦਿੱਤੇ। ਇਹ ਬਹੁਤ ਖੂਬਸੂਰਤ ਤਸਵੀਰ ਸੀ। ਇਸ ਪੋਸਟ ਨੂੰ ਐਲੋਨ ਮਸਕ ਨੇ ਸ਼ੇਅਰ ਕੀਤਾ ਹੈ।

ਜ਼ਿਕਰਯੋਗ ਹੈ ਕਿ ਜੂਨ 2024 ‘ਚ ਸੁਨੀਤਾ ਵਿਲੀਅਮਸ ਸਿਰਫ 8 ਦਿਨਾਂ ਲਈ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਗਈ ਸੀ। ਇਸ ਮਿਸ਼ਨ ‘ਤੇ ਬੁਚ ਵਿਲਮੋਰ ਵੀ ਉਸ ਦੇ ਨਾਲ ਸੀ। ਸਮੱਸਿਆ ਉਦੋਂ ਪੈਦਾ ਹੋ ਗਈ ਜਦੋਂ ਬੋਇੰਗ ਦਾ ਸਟਾਰਲਾਈਨਰ ਪੁਲਾੜ ਯਾਨ, ਜਿਸ ਨੇ ਉਨ੍ਹਾਂ ਨੂੰ ਧਰਤੀ ‘ਤੇ ਵਾਪਸ ਲਿਆਉਣਾ ਸੀ, ਟੁੱਟ ਗਿਆ। ਇਸ ਤੋਂ ਬਾਅਦ ਲੰਬਾ ਸਮਾਂ ਉਡੀਕ ਕਰਨੀ ਪਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੇਜਰੀਵਾਲ ਵੱਲੋਂ ਨਸ਼ਿਆਂ ਦੀ ਅਲਾਮਤ ਖਿਲਾਫ਼ ਆਰ-ਪਾਰ ਦੀ ਲੜਾਈ ਦਾ ਐਲਾਨ, ਇਕ ਅਪ੍ਰੈਲ ਤੋਂ ਸ਼ੁਰੂ ਹੋਵੇਗੀ ਲੋਕ ਲਹਿਰ

ਖੇਤ ‘ਚੋਂ ਮਿਲਿਆ ਭਰੂਣ, ਜਾਂਚ ‘ਚ ਜੁਟੀ ਪੁਲਿਸ