ਤਾਲਿਬਾਨ ਨੇ ਅਫ਼ਗਾਨਿਸਤਾਨ ਵਿੱਚ ਆਪਣੀ ਸਰਕਾਰ ਬਣਾਉਣ ਦੀ ਸ਼ੁਰੂਆਤ ਕੀਤੀ ਅਤੇ ਨਾਲ ਹੀ ਮਹਿਲਾਵਾਂ ਲਈ ਵੱਡੇ ਐਲਾਨ ਕੀਤੇ ਹਨ। ਤਾਲਿਬਾਨ ਨੇ ਮਹਿਲਾਵਾਂ ਲਈ ਫਰਮਾਨ ਜਾਰੀ ਕਰਦਿਆਂ ਕਿਹਾ “ਅਫ਼ਗਾਨਿਸਤਾਨ ਵਿੱਚ ਸਕੂਲ ਜਾਣ ਵਾਲੀਆਂ ਕੁੜੀਆਂ, ਦਫ਼ਤਰ ਵਿੱਚ ਕੰਮ ਕਰਨ ਜਾਣ ਵਾਲਿਆਂ ਮਹਿਲਾਵਾਂ, ਯਾਨੀ ਕਿ ਘਰੋਂ ਨਿਕਲਣ ਵਾਲੀਆਂ ਮਹਿਲਾਵਾਂ ਨੂੰ ਹਿਜਾਬ ਪਾਉਣਾ ਪਵੇਗਾ।” ਤਾਲਿਬਾਨ ਨੇ ਇਹ ਵੀ ਕਿਹਾ ਹਿਜਾਬ ਪਾਉਣ ਵਾਲੀਆਂ ਮਹਿਲਾਵਾਂ ਸਿੱਖਿਆ ਅਤੇ ਕੰਮ ਬਾਰੇ ਕੋਈ ਵੀ ਸਮੱਸਿਆ ਨਹੀਂ ਆਵੇਗੀ। ਅਮਰੀਕਾ ਨੇ ਅਫ਼ਗਾਨਿਸਤਾਨ ਦੀ ਸੰਸਕ੍ਰਿਤੀ ਬਦਲਣ ਦੀ ਕੋਸ਼ਿਸ਼ ਕੀਤੀ ਸੀ ਪਰ ਹੁਣ ਉਹ ਅਜਿਹੀ ਕੋਸ਼ਿਸ਼ ਨਾ ਕਰੇ।
ਤਾਲਿਬਾਨ ਵੱਲੋਂ ਲਗਾਈਆਂ ਰੋਕਾਂ ਤੋਂ ਬਾਅਦ ਅਫ਼ਗਾਨਿਸਤਾਨ ਵਿੱਚ ਮਹਿਲਾਵਾਂ ਨੇ ਵੀ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। ਮਹਿਲਾਵਾਂ ਵਿੱਚ ਡਰ ਵੀ ਹੈ ਅਤੇ ਆਪਣਾ ਰੋਹ ਵੀ ਦਿਖਾਇਆ ਜਾ ਰਿਹਾ ਹੈ। ਕੁਝ ਮਹਿਲਾਵਾਂ ਨੇ ਇਕੱਠੇ ਹੋਕੇ ਆਪਣੇ ਅਧਿਕਾਰਾਂ ਦੀ ਰੱਖਿਆ ਲਈ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤੇ ਹਨ। ਮਹਿਲਾਵਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਉੱਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਅਤੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ। ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ਵਿੱਚ ਮਹਿਲਾਵਾਂ ਉੱਤੇ ਸ਼ਰੀਆ ਕਾਨੂੰਨ ਲਾਗੂ ਕਰਨ ਦੀ ਗੱਲ ਆਖੀ ਹੈ ਜਿਸ ਕਾਰਨ ਮਹਿਲਾਵਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਅਫ਼ਗਾਨਿਸਤਾਨ ਵਿੱਚ ਤਾਲਿਬਾਨ ਆਪਣੀ ਸਰਕਾਰ ਬਣਾਉਣ ਦੀ ਕੋਸ਼ਿਸ਼ ਵਿੱਚ ਹੈ ਪਰ ਹਜੇ ਤੱਕ ਕੋਈ ਵੀ ਨਿਤੀ ਤੈਅ ਨਹੀਂ ਹੋਈ। ਸਰਕਾਰ ਬਣਾਉਣ ਲਈ ਤਾਲਿਬਾਨ ਨੂੰ ਹਜੇ 2 ਤੋਂ 3 ਦਿਨ ਦਾ ਸਮਾਂ ਲੱਗੇਗਾ ਕਿਉਂਕਿ ਤਾਲਿਬਾਨ ਵਿੱਚ ਆਪਸੀ ਸਹਿਮਤੀ ਉੱਤੇ ਹਜੇ ਵਿਚਾਰ ਚੱਲ ਰਹੇ ਹਨ। ਰਿਪੋਰਟਾਂ ਮੁਤਾਬਕ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੀ ਸਰਕਾਰ ਮੁੱਲਾ ਬਰਾਦਰ ਦੀ ਅਗਵਾਈ ਵਿੱਚ ਬਣਾਈ ਜਾਵੇਗੀ ਪਰ ਇਸ ਸਰਕਾਰ ਵਿੱਚ ਕਿੰਨਾ ਆਗੂਆਂ ਨੂੰ ਸ਼ਾਮਲ ਕੀਤਾ ਜਾਣਾ ਹੈ ਇਸ ਬਾਰੇ ਰਿਪੋਰਟਾਂ ਸਾਹਮਣੇ ਆਉਣੀਆਂ ਹਜੇ ਬਾਕੀ ਹਨ। ਪਰ ਅਫ਼ਗਾਨਿਸਤਾਨ ਵਿੱਚ ਸਰਕਾਰ ਤਾਲਿਬਾਨ ਦੀ ਬਣ ਰਹੀ ਹੈ ਇਸ ਦੀ ਪੁਸ਼ਟੀ ਮੀਡੀਆ ਰਿਪੋਰਟਾਂ ਨੇ ਕੀਤੀ ਹੈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ