ਅਮਰੀਕਾ: ਰਿਹਾਇਸ਼ੀ ਇਮਾਰਤ ਢਹਿਣ ਦੇ ਬਚਾਅ ਕਾਰਜ ਲਈ ਦੂਜੇ ਮੁਲਕਾਂ ਟੀਮਾਂ ਪਹੁੰਚੀਆਂ ਫਲੋਰਿਡਾ

ਕੈਲੀਫੋਰਨੀਆ, 29 ਜੂਨ 2021 – ਫਲੋਰਿਡਾ ਦੇ ਮਿਆਮੀ ਬੀਚ ਨੇੜੇ ਰਿਹਾਇਸ਼ੀ ਇਮਾਰਤ ਦੇ ਢਹਿ ਜਾਣ ਤੋਂ ਬਾਅਦ ਬਚਾਅ ਕਾਰਜ ਵੱਡੇ ਪੱਧਰ ‘ਤੇ ਜਾਰੀ ਹਨ। ਅਸਲ ‘ਚ ਅਮਰੀਕਾ ਦੀ ਸ਼ਨ-ਸ਼ਾਈਨ ਸਟੇਟ ਫਲੋਰੀਡਾ ਦੇ ਸ਼ਹਿਰ ਮਿਆਮੀ ਲਾਗਲੇ ਸਰਫ਼ਸਾਈਡ ਟਾਊਨ ਵਿੱਚ ਵੀਰਵਾਰ 24 ਜੂਨ ਨੂੰ ਸਵੇਰੇ ਇਕ 12 ਮੰਜ਼ਿਲੀ ਅਪਾਰਟਮੈਂਟ ਬਿਲਡਿੰਗ ਦਾ ਇੱਕ ਹਿੱਸਾ ਢਹਿ ਢੇਰੀ ਹੋ ਗਿਆ ਸੀ। ਇਮਾਰਤ ਦੇ ਮਲਬੇ ਹੇਠ ਦੱਬੇ ਲੋਕਾਂ ਨੂੰ ਬਾਹਰ ਕੱਢਣ ਲਈ ਚੱਲ ਰਹੇ ਬਚਾਅ ਕਾਰਜਾਂ ਵਿੱਚ ਸਥਾਨਕ ਕਰਮਚਾਰੀਆਂ ਦੀ ਸਹਾਇਤਾ ਕਰਨ ਲਈ ਇਜ਼ਰਾਈਲ ਅਤੇ ਮੈਕਸੀਕੋ ਤੋਂ ਵੀ ਰਿਸਕਿਉ ਟੀਮਾਂ ਐਤਵਾਰ ਨੂੰ ਫਲੋਰਿਡਾ ਵਿੱਚ ਪਹੁੰਚੀਆਂ ਹਨ ਤਾਂ ਕਿ ਬਚੇ ਹੋਏ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਸਕੇ ਅਤੇ ਕੰਡੋ ਟਾਵਰ ਦੇ ਮਲਬੇ ਵਿਚੋਂ ਲਾਸ਼ਾਂ ਨੂੰ ਬਾਹਰ ਕੱਢਿਆ ਜਾ ਸਕੇ।

ਜਿਥੇ ਬਚਾਅ ਕਾਰਜ ਲਈ ਟੀਮਾਂ, ਖੋਜੀ ਕੁੱਤੇ, ਸੋਨਾਰ ਤਕਨੀਕ, ਡਰੋਨ ਅਤੇ ਇਨਫਰਾਰੈੱਡ ਸਕੈਨਰ ਦੀ ਵਰਤੋਂ ਕਰਕੇ ਮਿਆਮੀ ਬੀਚ ਦੇ ਨੇੜੇ ਸਰਫਸਾਈਡ ਵਿੱਚ ਚੈਂਪਲੇਨ ਟਾਵਰਜ਼ ਦੇ ਮਲਬੇ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਮਿਆਮੀ ਡੇਡ ਦੀ ਮੇਅਰ ਡੈਨੀਅਲ ਲੇਵੀਨ ਕਾਵਾ ਨੇ ਜਾਣਕਾਰੀ ਦਿੱਤੀ ਇਸ ਸਰਚ ਅਭਿਆਨ ਲਈ ਬਚਾਅ ਟੀਮਾਂ ਦੇ ਕਾਫੀ ਮੈਂਬਰ ਹਨ ਅਤੇ ਹੁਣ ਇਜ਼ਰਾਈਲ ਅਤੇ ਮੈਕਸੀਕੋ ਤੋਂ ਟੀਮਾਂ ਆਈਆਂ ਹਨ, ਜਦਕਿ ਸਾਊਥ ਅਫਰੀਕਾ ਤੋਂ ਵੀ ਟੀਮਾਂ ਲਈ ਕਾਲਾਂ ਆਈਆਂ ਹਨ।

ਇਸਦੇ ਇਲਾਵਾ ਟੀਮਾਂ ਦੇ ਸੈਂਕੜੇ ਮੈਂਬਰ ਸਟੈਂਡਬਾਏ ‘ਤੇ ਹਨ। ਇਸ ਰਿਹਾਇਸ਼ੀ ਇਮਾਰਤ ਵਿੱਚ ਦੁਨੀਆਂ ਵਿੱਚੋਂ ਕਈ ਦੇਸ਼ਾਂ ਦੇ ਨਾਗਰਿਕ ਰਹਿ ਰਹੇ ਸਨ। ਇਜ਼ਰਾਈਲੀ ਸੰਸਥਾਵਾਂ ਦੇ ਅਨੁਸਾਰ ਵੀ ਇਸ ਹਾਦਸੇ ਵਿੱਚ ਲੱਗਭਗ 20 ਇਜ਼ਰਾਈਲੀ ਨਾਗਰਿਕ ਲਾਪਤਾ ਹੋਏ ਹਨ। ਇਹਨਾਂ ਤੋਂ ਇਲਾਵਾ ਅਰਜਨਟੀਨਾ, ਵੈਨਜ਼ੂਏਲਾ, ਉਰੂਗਵੇ ਅਤੇ ਪੈਰਾਗੁਏ ਆਦਿ ਦੇਸ਼ਾਂ ਦੇ ਲੋਕ ਵੀ ਲਾਪਤਾ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੁੱਝ ਹੀ ਦਿਨਾਂ ‘ਚ ਕੇਜਰੀਵਾਲ ਦੀ ਪੰਜਾਬ ‘ਚ ਦੂਜੀ ਫੇਰੀ, ਕਰ ਸਕਦੇ ਅਹਿਮ ਐਲਾਨ

ਸਿਰਸਾ ਨੇ ਅਮਿਤ ਸ਼ਾਹ ਕੋਲ ਚੁੱਕਿਆ ਕਸ਼ਮੀਰ ਦੀਆਂ ਸਿੱਖ ਕੁੜੀਆਂ ਅਗਵਾ ਕਰ, ਧਰਮ ਪਰਿਵਰਤਨ ਕਰ ਨਿਕਾਹ ਕਰਨ ਦਾ ਮਾਮਲਾ