ਵਾਸ਼ਿੰਗਟਨ, 09 ਜਨਵਰੀ 2021 – ਸੋਸ਼ਲ ਮੀਡੀਆ ਸਾਈਟ ਟਵਿੱਟਰ ਨੇ ਕੈਪੀਟਲ ਬਿਲਡਿੰਗ ਹਿੰਸਾ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਾਤੇ ਨੂੰ ਪੱਕੇ ਤੌਰ ‘ਤੇ ਮੁਅੱਤਲ ਕਰ ਦਿੱਤਾ ਹੈ। ਟਵਿੱਟਰ ਨੇ ਕਿਹਾ ਕਿ ਭਵਿੱਖ ਵਿੱਚ ਹੋਰ ਹਿੰਸਾ ਦੀ ਉਮੀਦ ਕਰਦਿਆਂ ਇਹ ਕਦਮ ਚੁੱਕਿਆ ਹੈ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਜ਼ਾਰਾਂ ਸਮਰਥਕਾਂ ਨੇ ਬੁੱਧਵਾਰ ਕੈਪਿਟਲ ਭਵਨ ‘ਤੇ ਹਮਲਾ ਕੀਤਾ ਤੇ ਪੁਲਿਸ ਨਾਲ ਭਿੜ ਗਏ। ਇਸ ਘਟਨਾ ‘ਚ ਕਈ ਲੋਕ ਮਾਰੇ ਵੀ ਗਏ।
ਬੁੱਧਵਾਰ ਹੋਈ ਹਿੰਸਾ ਤੋਂ ਬਾਅਦ ਟਵਿਟਰ ਨੇ ਟਰੰਪ ਦਾ ਅਕਾਊਂਟ 12 ਘੰਟੇ ਲਈ ਬਲੌਕ ਕਰ ਦਿੱਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਦੇ ਟਵਿਟਰ ਅਕਾਊਂਟ ਤੋਂ ਕਈ ਟਵੀਟ ਹਟਾ ਦਿੱਤੇ ਹਨ। ਹਾਲਾਂਕਿ ਹੁਣ ਟਵਿਟਰ ਨੇ ਡੋਨਾਲਡ ਟਰੰਪ ਦੇ ਟਵਿਟਰ ਅਕਾਊਂਟ ਨੂੰ ਪੂਰੀ ਤਰ੍ਹਾਂ ਨਾਲ ਹੀ ਸਸਪੈਂਡ ਕਰ ਦਿੱਤਾ ਹੈ।