ਸੋਮਾਲੀਆ ‘ਤੇ ਅਮਰੀਕਾ ਦੀ ਏਅਰ ਸਟ੍ਰਾਈਕ, ਹਮਲੇ ‘ਚ ਅਲ-ਸ਼ਬਾਬ ਦੇ 30 ਲੜਾਕਿਆਂ ਦੀ ਮੌ+ਤ

ਨਵੀਂ ਦਿੱਲੀ, 22 ਜਨਵਰੀ 2023 – ਅਮਰੀਕੀ ਫੌਜ ਨੇ ਸ਼ੁੱਕਰਵਾਰ ਨੂੰ ਸੋਮਾਲੀਆ ‘ਤੇ ਹਵਾਈ ਹਮਲਾ ਕੀਤਾ। ਹਮਲੇ ‘ਚ ਕਰੀਬ 30 ਇਸਲਾਮਿਕ ਅਲ-ਸ਼ਬਾਬ ਲੜਾਕੇ ਮਾਰੇ ਗਏ ਹਨ। ਯੂਐਸਏ ਅਫਰੀਕਾ ਕਮਾਂਡ ਨੇ ਇਸ ਦੀ ਜਾਣਕਾਰੀ ਦਿੱਤੀ। ਇਹ ਹਮਲਾ ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਤੋਂ 260 ਕਿਲੋਮੀਟਰ ਉੱਤਰ-ਪੂਰਬ ਵਿਚ ਗਲਕਾਡ ਨੇੜੇ ਹੋਇਆ। ਇਸ ਹਮਲੇ ‘ਚ ਕੋਈ ਵੀ ਨਾਗਰਿਕ ਜ਼ਖਮੀ ਜਾਂ ਮਾਰਿਆ ਨਹੀਂ ਗਿਆ।

ਅਮਰੀਕੀ ਬਲਾਂ ਨੇ ਸੋਮਾਲੀਆ ਨੈਸ਼ਨਲ ਆਰਮੀ ਦੇ ਸਮਰਥਨ ਵਿੱਚ ਇੱਕ ਸਮੂਹਿਕ ਸਵੈ-ਰੱਖਿਆ ਹਮਲਾ ਸ਼ੁਰੂ ਕੀਤਾ, ਜੋ 100 ਤੋਂ ਵੱਧ ਅਲ-ਸ਼ਬਾਬ ਲੜਾਕਿਆਂ ਨਾਲ ਭਿਆਨਕ ਲੜਾਈ ਵਿੱਚ ਰੁੱਝਿਆ ਹੋਇਆ ਸੀ। ਪਤਾ ਲੱਗਾ ਹੈ ਕਿ ਅਲ ਸ਼ਬਾਬ ਅੱਤਵਾਦੀ ਸੰਗਠਨ ਅਲ ਕਾਇਦਾ ਨਾਲ ਜੁੜਿਆ ਹੋਇਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਰਤ ਦੀ ਪਹਿਲੀ ਨੇਜ਼ਲ ਵੈਕਸੀਨ 26 ਜਨਵਰੀ ਨੂੰ ਹੋਵੇਗੀ ਲਾਂਚ

ਵਿਜੀਲੈਂਸ ਵਲੋਂ ਰਿਸ਼ਵਤ ਲੈਣ ਦੇ ਦੋਸ਼ ‘ਚ ਪਟਵਾਰੀ ਖਿਲਾਫ FIR ਦਰਜ