ਯੂ.ਐਸ ਕੈਪੀਟਲ ਹਿੱਲ ‘ਤੇ ਕਾਰ ਨੇ 2 ਪੁਲਿਸ ਕਰਮਚਾਰੀਆਂ ਨੂੰ ਕੁਚਲਿਆ, ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਦੁੱਖ ਪ੍ਰਗਟ ਕੀਤਾ

ਵਾਸ਼ਿੰਗਟਨ, 3 ਅਪ੍ਰੈਲ 2021 – ਅਮਰੀਕਾ ਦੇ ਕੈਪੀਟਲ ਖੇਤਰ ਵਿਚ ਗੋਲੀਬਾਰੀ ਦੀ ਇਕ ਘਟਨਾ ਸਾਹਮਣੇ ਆਈ ਹੈ। ਯੂ.ਐਸ ਕੈਪੀਟਲ ਬਿਲਡਿੰਗ ਦੇ ਨੇੜੇ ਦੋ ਪੁਲਿਸ ਕਰਮਚਾਰੀਆਂ ਨੂੰ ਇਕ ਵਾਹਨ ਨੇ ਟੱਕਰ ਮਾਰ ਦਿੱਤੀ, ਜਿਨ੍ਹਾਂ ਵਿਚੋਂ ਇਕ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਅਤੇ ਇਕ ਸ਼ੱਕੀ ਵੀ ਮਾਰਿਆ ਗਿਆ ਹੈ। ਹਾਲਾਂਕਿ, ਫਾਇਰਿੰਗ ਦੀਆਂ ਖਬਰਾਂ ਤੋਂ ਬਾਅਦ ਪੁਲਿਸ ਨੇ ਖੇਤਰ ਨੂੰ ਸੀਲ ਕਰ ਦਿੱਤਾ ਹੈ।

ਕੈਪੀਟਲ ਹਿੱਲ ਖੇਤਰ ਵਿਚ ਵਾਪਰੀ ਘਟਨਾ ‘ਤੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਦੁੱਖ ਜ਼ਾਹਰ ਕੀਤਾ ਹੈ। ਉਸਨੇ ਅਫਸਰ ਵਿਲੀਅਮ ਇਵਾਨਜ਼ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਯੂ.ਐਸ ਕੈਪੀਟਲ ਬਿਲਡਿੰਗ ਨੇੜੇ ਦੋ ਪੁਲਿਸ ਮੁਲਾਜ਼ਮਾਂ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਵਿਚ ਇਕ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਇਕ ਸ਼ੱਕੀ ਵੀ ਮਾਰਿਆ ਗਿਆ ਹੈ।

ਇਸ ਤੋਂ ਬਿਨਾਂ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਵੀ ਮਾਮਲੇ ‘ਤੇ ਦੁੱਖ ਜਤਾਇਆ ਹੈ ਤੇ ਨਾਲ ਹੀ ਪੁਲਿਸਕਰਮੀ ਦੀ ਮੌਤ ‘ਤੇ ਸੋਗ ਜਤਾਉਂਦਿਆਂ ਵਾਈਟ ਹਾਊਸ ਦੇ ਧਵਜ ਨੂੰ ਅੱਧਾ ਝੁਕਾਉਣ ਦੇ ਹੁਕਮ ਦਿੱਤੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਿਸ਼ਵ ਬੈਂਕ ਅਤੇ ਏਸ਼ੀਅਨ ਬੈਂਕ ਵੱਲੋਂ ਅੰਮ੍ਰਿਤਸਰ ਅਤੇ ਲੁਧਿਆਣਾ ਨੂੰ ਨਹਿਰੀ ਪਾਣੀ ‘ਤੇ ਅਧਾਰਿਤ ਜਲ ਸਪਲਾਈ ਸਕੀਮਾਂ ਲਈ ਕਰਜ਼ੇ ਨੂੰ ਮਨਜ਼ੂਰੀ

ਪੁੱਤ ਅਤੇ ਨੂੰਹ ਨੇ ਮਾਂ-ਬਾਪ ਦੀ ਸੇਵਾ ਲਈ ਛੱਡਿਆ ਵਿਦੇਸ਼, ਹੁਣ ਪੰਜਾਬ ‘ਚ ਕਰ ਰਹੇ ਖੇਤੀ