ਕੈਲੀਫੋਰਨੀਆ, 15 ਅਪ੍ਰੈਲ 2021 – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਵਰਲਡ ਟਰੇਡ ਸੈਂਟਰ ਅਤੇ ਪੈਂਟਾਗਨ ‘ਤੇ ਹੋਏ ਅੱਤਵਾਦੀ ਹਮਲਿਆਂ ਦੀ 20 ਵੀਂ ਵਰ੍ਹੇਗੰਢ ਦੌਰਾਨ 11 ਸਤੰਬਰ 2021 ਤੱਕ ਅਫਗਾਨਿਸਤਾਨ ਵਿਚਲੇ ਅਮਰੀਕੀ ਸੈਨਿਕਾਂ ਨੂੰ ਵਾਪਿਸ ਬੁਲਾ ਲਿਆ ਜਾਵੇਗਾ। ਇਸ ਸੰਬੰਧੀ ਬਾਈਡੇਨ ਵੱਲੋਂ ਜਲਦ ਹੀ ਐਲਾਨ ਕੀਤੇ ਜਾਣ ਦੀ ਉਮੀਦ ਹੈ।
ਜਿਸ ਅਨੁਸਾਰ 1 ਮਈ ਤੋਂ ਪਹਿਲਾਂ ਸੈਨਾ ਦੀ ਕਟੌਤੀ ਸ਼ੁਰੂ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਅਤੇ 11 ਸਤੰਬਰ ਤੱਕ 3000 ਤੋਂ ਉੱਪਰ ਸੈਨਿਕਾਂ ਨੂੰ ਦੇਸ਼ ਤੋਂ ਬਾਹਰ ਕੱਢਿਆ ਜਾਵੇਗਾ। ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਦੇ ਅਨੁਸਾਰ, ਬਾਈਡੇਨ ਨੇ ਕਿਹਾ ਹੈ ਕਿ ਅਮਰੀਕੀ ਹਿੱਤਾਂ ਦੀ ਰਾਖੀ ਲਈ ਅਫਗਾਨਿਸਤਾਨ ਵਿੱਚ ਲੜਾਈ ਨੂੰ ਖਤਮ ਕਰਨਾ ਹੈ। ਅੱਤਵਾਦੀਆ ਨੂੰ ਅਫਗਾਨਿਸਤਾਨ ਤੋਂ ਹੋਰ ਹਮਲੇ ਕਰਨ ਤੋਂ ਰੋਕਣ ਲਈ 9/11 ਦੇ ਹਮਲੇ ਤੋਂ ਬਾਅਦ ਅਮਰੀਕੀ ਸੈਨਿਕਾਂ ਨੂੰ ਅਫਗਾਨਿਸਤਾਨ ਵਿੱਚ ਤਾਇਨਾਤ ਕੀਤਾ ਗਿਆ ਸੀ।