ਅਮਰੀਕਾ: ਵੈਨ ਅਤੇ ਮੋਟਰਸਾਈਕਲ ਵਿਚਾਲੇ ਹੋਏ ਐਕਸੀਡੈਂਟ ‘ਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ

ਚੰਡੀਗੜ੍ਹ, 17 ਦਸੰਬਰ 2024 – ਕੱਲ੍ਹ ਸ਼ਾਮੀ ਅੱਠ ਵਜੇ ਫਰਿਜ਼ਨੋ ਦੀ ਬਰਡ ਤੇ ਸਨੀਸਾਈਡ ਐਵੇਨਿਊ ਤੇ ਮੋਟਰਸਾਈਕਲ ਐਕਸੀਡੈਂਟ ਹੋਇਆ, ਜਿਸ ਵਿੱਚ ਦੋ ਪੰਜਾਬੀ ਗੁਰਸਿੱਖ ਨੌਜਵਾਨ ਸਦਾ ਦੀ ਨੀਂਦ ਸੌਂ ਗਏ। ਪਤਾ ਲੱਗਾ ਸਵ. ਅੰਤਰਪ੍ਰੀਤ ਸਿੰਘ ਪੁੱਤਰ ਖੁਸ਼ਪਾਲ ਸਿੰਘ ਅਤੇ ਸਵ. ਹਰਜਾਪ ਸਿੰਘ ਪੁੱਤਰ ਰਾਜ ਸਿੰਘ ਦੋਵੇ ਹੀ ਨੌਜਵਾਨ ਦੀ ਉਮਰ 13 ਤੋਂ 15 ਸਾਲ ਦੱਸੀ ਜਾ ਰਹੀ ਹੈ। ਦੋਵੇਂ ਮਾਪਿਆਂ ਦੇ ਇਕਲੌਤੇ ਪੁੱਤਰ ਸਨ।

ਘਰੋਂ ਵੈਸੇ ਹੀ ਲੋਕਲ ਗੇੜਾ ਦੇਣ ਲਈ ਮੋਟਰਸਾਈਕਲ ਤੇ ਸਵਾਰ ਹੋਕੇ ਨਿੱਕਲੇ, ਐਮਾਜ਼ਨ ਦੀ ਵੈਨ ਨਾਲ ਜਾ ਟਕਰਾਏ, ਬੱਚਿਆਂ ਨੇ ਹੈਲਮੇਟ ਵੀ ਨਹੀਂ ਪਹਿਨੇ ਹੋਏ ਸਨ। ਦੋਵਾਂ ਦੀ ਮੌਕੇ ਤੇ ਮੌਤ ਹੋ ਗਈ। ਦੋਵੇ ਬੱਚੇ ਗੁਰਦੁਆਰਾ ਨਾਨਕ ਪ੍ਰਕਾਸ਼ ਦੀ ਗੱਤਕਾ ਟੀਮ ਦੇ ਹੋਣਹਾਰ ਮੈਂਬਰ ਸਨ। ਦੋਵਾਂ ਦੀ ਆਤਮਿਕ ਸ਼ਾਂਤੀ ਲਈ ਐਕਸੀਡੈਂਟ ਵਾਲੀ ਜਗ੍ਹਾ ਤੇ ਸੰਗਤਾਂ ਵੱਲੋਂ ਜਾਪ ਕੀਤਾ ਗਿਆ। ਇਸ ਮੰਦਭਾਗੀ ਘਟਨਾ ਕਰਕੇ ਫਰਿਜ਼ਨੋ ਦਾ ਪੰਜਾਬੀ ਭਾਈਚਾਰਾ ਗਹਿਰੇ ਸੋਗ ਵਿੱਚ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

‘ਇਕ ਦੇਸ਼, ਇਕ ਚੋਣ’ ਬਿੱਲ ਲੋਕ ਸਭਾ ‘ਚ ਪੇਸ਼: ਕਾਂਗਰਸ ਨੇ ਕਿਹਾ- ਵਾਪਿਸ ਲਓ, ਸਪਾ ਨੇ ਕਿਹਾ- ਦੇਸ਼ ‘ਚ ਤਾਨਾਸ਼ਾਹੀ ਲਿਆਉਣ ਦੀ ਕੋਸ਼ਿਸ਼

IND vs AUS ਤੀਜਾ ਟੈਸਟ: ਬੁਮਰਾਹ-ਆਕਾਸ਼ ਦੀਪ ਨੇ ਗਾਬਾ ਵਿੱਚ ਬਚਾਇਆ ਫਾਲੋ-ਆਨ