ਅਮਰੀਕਾ ਦੇ ਉਪ ਰਾਸ਼ਟਰਪਤੀ ਨੇ ਪਤਨੀ ਸਮੇਤ ਲਵਾਇਆ ਕੋਰੋਨਾ ਦਾ ਟੀਕਾ

ਕੈਲੀਫੋਰਨੀਆ, 19 ਦਸੰਬਰ 2020 – ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਨੇ ਆਪਣੀ ਪਤਨੀ ਕੈਰਨ ਪੈਂਸ ਅਤੇ ਸਰਜਨ ਜਨਰਲ ਜੇਰੋਮ ਐਡਮਜ਼ ਸਮੇਤ ਲਾਈਵ ਟੈਲੀਵਿਜ਼ਨ ‘ਤੇ ਫਾਈਜ਼ਰ ਕੰਪਨੀ ਦਾ ਕੋਰੋਨਾ ਵਾਇਰਸ ਟੀਕਾ ਲਵਾਇਆ। ਉਹਨਾਂ ਵੱਲੋਂ ਇਹ ਟੀਕਾ ਦੇਸ਼ ਵਾਸੀਆਂ ਨੂੰ ਕੋਰੋਨਾ ਵਾਇਰਸ ਟੀਕਾਕਰਨ ਲਈ ਉਤਸ਼ਾਹਿਤ ਕਰਨ ਅਤੇ ਇਸਦੀ ਪ੍ਰਭਾਵਸ਼ੀਲਤਾ ਪ੍ਰਤੀ ਲੋਕਾਂ ਦੇ ਵਿਸ਼ਵਾਸ ਨੂੰ ਵਧਾਉਣ ਦੇ ਯਤਨ ਵਜੋਂ ਸ਼ੁੱਕਰਵਾਰ ਨੂੰ ਲਵਾਇਆ ਗਿਆ।

ਟੀਕਾਕਰਨ ਦੌਰਾਨ ਪੇਂਸ ਨੇ ਆਪਣੀ ਖੱਬੀ ਬਾਂਹ ‘ਚ ਟੀਕਾ ਲਵਾਇਆ ਅਤੇ ਕਿਹਾ ਕਿ ਉਹ ਅਮਰੀਕੀ ਲੋਕਾਂ ਨੂੰ ਭਰੋਸਾ ਦਿਵਾਉਣ ਲਈ ਇਹ ਟੀਕਾ ਲਗਵਾਉਣਾ ਚਾਹੁੰਦੇ ਸਨ।ਟੀਕਾਕਰਨ ਉਪਰੰਤ ਡਾਕਟਰਾਂ ਨੇ ਤਿੰਨੇ ਹਸਤੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਟੀਕੇ ਦੀ ਦੂਜੀ ਖੁਰਾਕ 21 ਦਿਨਾਂ ਬਾਅਦ ਦਿੱਤੀ ਜਾਵੇਗੀ। ਇਸ ਦੌਰਾਨ ਇਹ ਅਸਪਸ਼ਟ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਕੋਵਿਡ -19 ਦਾ ਟੀਕਾ ਪ੍ਰਾਪਤ ਕਰਨਗੇ ਜਦਕਿ ਬਾਈਡੇਨ ਦਫਤਰ ਦੇ ਅਧਿਕਾਰੀ ਅਨੁਸਾਰ ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਨੂੰ ਅਗਲੇ ਹਫਤੇ ਤੱਕ ਟੀਕਾ ਲਗਾਇਆ ਜਾ ਸਕਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਕਰੀਬੀ ਸਲਾਹਕਾਰ ਨੂੰ ਹੋਇਆ ਕੋਰੋਨਾ

ਵੀਡੀਓ: ਆਹ ਲੀਡਰ ਨੇ Captain ਦੀ ਅਸਲੀਅਤ ਲਿਆਂਦੀ ਸਾਹਮਣੇ ! ਕਿਸਾਨਾਂ ਦੀ ਹਮਾਇਤ ਦਾ ਦੱਸਿਆ ਰਾਜ਼ !