ਪਾਕਿਸਤਾਨ ‘ਚ ਪੁਲ ਤੋਂ ਡਿੱਗੀ ਵੈਨ, ਹਾਦਸੇ ‘ਚ 2 ਔਰਤਾਂ ਸਮੇਤ 6 ਦੀ ਮੌ+ਤ, 5 ਜ਼ਖਮੀ

  • ਵੈਨ ਵਿੱਚ ਕਰੀਬ 13 ਲੋਕ ਸਨ ਸਵਾਰ

ਨਵੀਂ ਦਿੱਲੀ, 27 ਅਗਸਤ 2023 – ਪਾਕਿਸਤਾਨ ਦੇ ਮਾਨਸੇਹਰਾ ਵਿੱਚ ਇੱਕ ਵੈਨ ਪੁਲ ਤੋਂ ਹੇਠਾਂ ਡਿੱਗ ਗਈ। ਇਸ ਹਾਦਸੇ ‘ਚ 2 ਔਰਤਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਜਦਕਿ ਪੰਜ ਲੋਕ ਜ਼ਖਮੀ ਹੋ ਗਏ।

‘ਡਾਅਨ’ ਦੀ ਰਿਪੋਰਟ ਮੁਤਾਬਕ, ਰੈਸਕਿਊ 1122 ਦੇ ਜ਼ਿਲ੍ਹਾ ਐਮਰਜੈਂਸੀ ਅਫ਼ਸਰ ਹਫ਼ਿਜ਼ੁਰ ਰਹਿਮਾਨ ਨੇ ਦੱਸਿਆ ਕਿ ਵੈਨ ਮਾਨਸੇਹਰਾ ਦੇ ਹਥੀਮੇਰਾ ਇਲਾਕੇ ਵਿੱਚੋਂ ਲੰਘ ਰਹੀ ਸੀ। ਇਸ ਤੋਂ ਬਾਅਦ ਡਰਾਈਵਰ ਨੇ ਵੈਨ ਤੋਂ ਕੰਟਰੋਲ ਗੁਆ ਦਿੱਤਾ। ਵੈਨ ਵਿੱਚ ਕਰੀਬ 13 ਲੋਕ ਸਵਾਰ ਸਨ।

ਹਾਦਸੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਜ਼ਖਮੀਆਂ ਨੂੰ ਮਾਨਸੇਹਰਾ ਦੇ ਕਿੰਗ ਅਬਦੁੱਲਾ ਟੀਚਿੰਗ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਮਰਨ ਵਾਲਿਆਂ ਅਤੇ ਜ਼ਖਮੀਆਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਲੋੜੀਂਦੀ ਕਾਰਵਾਈ ਕਰਨ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ।

ਇਸ ਮਹੀਨੇ ਦੀ ਸ਼ੁਰੂਆਤ ‘ਚ ਮਾਨਸੇਹਰਾ-ਨਾਰਨ-ਜਲਖੜ ਰੋਡ ‘ਤੇ ਸੰਗਰ ਇਲਾਕੇ ‘ਚ ਇਕ ਕਾਰ ਪਲਟ ਗਈ ਸੀ। ਹਾਦਸੇ ਵਿੱਚ ਇੱਕੋ ਪਰਿਵਾਰ ਦੇ 21 ਲੋਕ ਜ਼ਖ਼ਮੀ ਹੋ ਗਏ। ਡਾਨ ਦੀ ਰਿਪੋਰਟ ਮੁਤਾਬਕ ਵੈਨ ‘ਚ ਸਵਾਰ ਪਰਿਵਾਰ ਪੇਸ਼ਾਵਰ ਤੋਂ ਕਾਗਨ ਘਾਟੀ ਜਾ ਰਿਹਾ ਸੀ। ਇਕ ਮੋੜ ‘ਤੇ ਡਰਾਈਵਰ ਨੇ ਗੱਡੀ ‘ਤੇ ਕੰਟਰੋਲ ਗੁਆ ਦਿੱਤਾ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੰਦਰਯਾਨ-3 ਮਿਸ਼ਨ ਦੇ 3 ਵਿੱਚੋਂ 2 ਉਦੇਸ਼ ਪੂਰੇ ਹੋਏ: ਇਸਰੋ ਨੇ 10 ਫੋਟੋਆਂ ਅਤੇ 4 ਵੀਡੀਓ ਕੀਤੇ ਸਾਂਝੇ

ਸ਼੍ਰੋਮਣੀ ਅਕਾਲੀ ਦਲ ਲੜੇਗਾ ਹਰਿਆਣਾ ਗੁਰਦੁਆਰਾ ਚੋਣਾਂ, ਸੁਖਬੀਰ ਬਾਦਲ ਨੇ ਕੀਤਾ ਐਲਾਨ