ਨਵੀਂ ਦਿੱਲੀ, 13 ਜਨਵਰੀ 2021 – ਫੇਸਬੁੱਕ ਅਤੇ ਟਵਿੱਟਰ ਤੋਂ ਬਾਅਦ ਹੁਣ ਯੂ-ਟਿਊਬ ਨੇ ਵੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਕਾਰਵਾਈ ਕਰਦਿਆਂ ਆਪਣੇ ਪਲੇਟਫ਼ਾਰਮ ਤੋਂ ਡੋਨਾਲਡ ਟਰੰਪ ਦੇ ਚੈਨਲ ਵਲੋਂ ਅਪਲੋਡ ਕੀਤੀਆਂ ਗਈਆਂ ਨਵੀਆਂ ਵੀਡੀਓਜ਼ ਨੂੰ ਹਟਾ ਦਿੱਤਾ ਹੈ। ਯੂ-ਟਿਊਬ ਨੇ ਹਿੰਸਾ ਲਈ ਬਣਾਈਆਂ ਗਈਆਂ ਆਪਣੀਆਂ ਨੀਤੀਆਂ ਦੀ ਉਲੰਘਣਾ ਦਾ ਹਵਾਲਾ ਦਿੰਦਿਆਂ ਪੋਸਟਾਂ ਨੂੰ ਹਟਾਇਆ ਹੈ। ਨਾਲ ਹੀ ਡੋਨਾਲਡ ਟਰੰਪ ਦੇ ਚੈਨਲ ਨੂੰ ਯੂ-ਟਿਊਬ ਨੇ ਸੇਵਾ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ‘ਚ 7 ਦਿਨਾਂ ਲਈ ਮੁਅੱਤਲ ਕਰ ਦਿੱਤਾ ਹੈ।
ਇਸ ਦੇ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਸੰਸਦ ਭਵਨ ‘ਚ ਹਿੰਸਕ ਭੀੜ ਦੇ ਦਾਖਲ ਹੋਣ ਸਬੰਧੀ ਘਟਨਾ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ। ਕੈਪਿਟਲ ਬਿਲਡਿੰਗ ‘ਚ ਹਿੰਸਾ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ‘ਤੇ ਸਾਹਮਣੇ ਆ ਕੇ ਟਰੰਪ ਨੇ ਕਿਹਾ, ‘ਲੋਕ ਸੋਚਦੇ ਹਨ ਕਿ ਜੋ ਵੀ ਮੈਂ ਕਿਹਾ ਸੀ ਉਹ ਪੂਰੀ ਤਰ੍ਹਾਂ ਸਹੀ ਸੀ।’