ਨਵੀਂ ਦਿੱਲੀ, 9 ਜੂਨ 2021 – ਦੁਨੀਆ ਭਰ ‘ਚ ਵੱਡੇ ਪੱਧਰ ‘ਤੇ ਇੰਨਟਰਨੈੱਟ ਠੱਪ ਹੋਣ ਕਾਰਨ ਤਰਥੱਲੀ ਮੱਚ ਗਈ। ਜਿਸ ਕਾਰਨ ਅੰਤਰਰਾਸ਼ਟਰੀ ਨਿਊਜ਼ ਵੈੱਬਸਾਈਟਾਂ ਕਰੈਸ਼ ਹੋ ਗਈਆਂ। ਖ਼ਬਰਾਂ ਮੁਤਾਬਕ ਬਹੁਤ ਸਾਰੀਆਂ ਪ੍ਰਸਿੱਧ ਅਤੇ ਵੱਡੀਆਂ ਵੈਬਸਾਈਟਾਂ ਜਿਵੇਂ ਕਿ ਐਮਾਜ਼ੋਨ, ਰੈਡਿਟ, ਸਪੋਟੀਫਾਈ, ਪੇਪਲ, ਸ਼ੌਪੀਫਾਈ ਠੱਪ ਹੋ ਗਈਆਂ ਸਨ। ਇਸ ਤੋਂ ਬਿਨਾ ਅੰਤਰਰਾਸ਼ਟਰੀ ਨਿਊਜ਼ ਵੈੱਬਸਾਈਟਾਂ ਜਿਵੇਂ ਕਿ ਨਿਊਯਾਰਕ ਟਾਈਮਜ਼, Al Jazeera, Financial Times, CNN, ਅਤੇ Bloomberg ਸਮੇਤ ਵੱਡੀਆਂ ਕੌਮਾਂਤਰੀ ਨਿਊਜ਼ ਵੈੱਬਸਾਈਟ ਅਤੇ ਪੋਰਟਲ ਇਸ ਕਾਰਨ ਡਾਊਨ ਹੋ ਗਏ ਸਨ। ਗਾਰਡੀਅਨ ਤੇ ਬੀ ਬੀ ਸੀ ਵਰਗੀਆਂ ਸਾਈਟਾਂ ਨੂੰ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ।
ਅਮਰੀਕਾ ਦੀ ਕਲਾਊਡ ਸਰਵਿਸ ਪ੍ਰੋਵਾਈਡਰ ਫਾਸਟਲੀ ਨੇ ਮੰਨਿਆ ਹੈ ਕਿ ਉਸ ਦੇ ਡੀਸੀਐਨ ‘ਚ ਸਮੱਸਿਆ ਆਉਣ ਕਾਰਨ ਇੰਟਰਨੈੱਟ ‘ਚ ਤਕਨੀਕੀ ਗੜਬੜੀ ਆਈ, ਜਿਸ ਦਾ ਖਮਿਆਜ਼ਾ ਅੱਧੀ ਦੁਨੀਆਂ ਦੇ ਯੂਜਰਾਂ ਨੂੰ ਭੁਗਤਣਾ ਪਿਆ।

