ਯੂਥ ਅਕਾਲੀ ਦਲ ਨੌਜਵਾਨਾਂ ਨੂੰ ਚੁਣ ਚੁਣ ਕੇ ਗ੍ਰਿਫਤਾਰ ਕਰਨ ਖਿਲਾਫ ਦਿੱਲੀ ਪੁਲਿਸ ਅਮਲੇ ਦਾ ਘਿਰਾਓ ਕਰੇਗਾ

  • ਯੂਥ ਅਕਾਲੀ ਦਲ 15 ਮਾਰਚ ਤੋਂ ਸ਼ੁਰੂ ਕਰ ਕੇ ਹਰ ਹਲਕੇ ਵਿਚ ਰੈਲੀਆਂ ਕਰੇਗਾ : ਪਰਮਬੰਸ ਸਿੰਘ ਰੋਮਾਣਾ
  • ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ 23 ਮਾਰਚ ਨੁੰ ਹੁਸੈਨੀਵਾਲਾ ਵਿਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ

ਚੰਡੀਗੜ੍ਹ, 25 ਫਰਵਰੀ 2021 – ਯੂਥ ਅਕਾਲੀ ਦਲ 26 ਜਨਵਰੀ ਨੂੰ ਕੌਮੀ ਰਾਜਧਾਨੀ ਵਿਚ ਵਾਪਰੀਆਂ ਘਟਨਾਵਾਂ ਲਈ ਪੰਜਾਬੀ ਨੌਜਵਾਨਾਂ ਖਿਲਾਫ ਝੁਠੇ ਕੇਸਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਦਿੱਲੀ ਪੁਲਿਸ ਅਮਲੇ ਦਾ ਘਿਰਾਓ ਕਰੇਗਾ।

ਯੂਥ ਅਕਾਲੀ ਦਲ ਦੀ ਮੀਟਿੰਗ ਤੋਂ ਬਾਅਦ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਦੱਸਿਆ ਕਿ ਯੂਥ ਵਿੰਗ ਨੂੰ ਇਹ ਰਿਪੋਰਟਾਂ ਮਿਲੀਆਂ ਹਨ ਕਿ ਦਿੱਲੀ ਪੁਲਿਸ ਅਤੇ ਕੇਂਦਰ ਸਰਕਾਰ ਜਾਣ ਬੁੱਝ ਕੇ ਪੰਜਾਬੀ ਨੌਜਵਾਨਾ ਨੂੰ ਨਿਸ਼ਾਨਾ ਬਣਾ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਆਪਣੇ ਨੌਜਵਾਨਾਂ ਨਾਲ ਡੱਟ ਕੇ ਖੜ੍ਹੇ ਹੋਵਾਂਗੇ। ਉਹਨਾਂ ਕਿਹਾ ਕਿ ਯੂਥ ਅਕਾਲੀ ਦਲ ਦਾ ਹਰ ਅਹੁਦੇਦਾਰ ਤੇ ਵਰਕਰ ਉਸ ਨੌਜਵਾਨਾਂ ਦਾ ਸਾਥ ਦੇਵੇਗਾ ਜਿਸਨੁੰ ਦਿੱਲੀ ਪੁਲਿਸ ਨੇ ਗਲਤ ਢੰਗ ਨਾਲ ਨਿਸ਼ਾਨਾ ਬਣਾਇਆ ਹੈ। ਉਹਨਾਂ ਕਿਹਾ ਕਿ ਉਹ ਸਾਰ ਪ੍ਰਭਾਵਤ ਪਰਿਵਾਰਾਂ ਨੁੰ ਬੇਨਤੀ ਕਰਦੇ ਹਨ ਕਿ ਉਹ ਇਸ ਸਬੰਧ ਵਿਚ ਯੂਥ ਅਕਾਲੀ ਦਲ ਦੀ ਮਦਦ ਲੈਣ। ਉਹਨਾਂ ਕਿਹਾ ਕਿ ਅਸੀਂ ਆਪਣੇ ਨੌਜਵਾਨਾਂ ਨਾਲ ਕਿਸੇ ਵੀ ਕੀਮਤ ’ਤੇ ਵਿਤਕਰਾ ਨਹੀਂ ਹੋਣ ਦੇਵਾਂਗੇ।

ਪਰਮਬੰਸ ਸਿੰਘ ਰੋਮਾਣਾ ਨੇ ਕਾਂਗਰਸ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਅਤੇ ਕੇਂਦਰ ਸਰਕਾਰ ਨੂੰ ਪੰਜਾਬ ਵਿਚੋਂ ਨੌਜਵਾਨਾਂ ਦੀ ਗ੍ਰਿਫਤਾਰੀ ਦੀ ਆਗਿਆ ਦੇਣ ਦੇ ਤਰੀਕੇ ’ਤੇ ਵੀ ਹੈਰਾਨੀ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਹੁਣ ਸਪਸ਼ਟ ਹੋ ਗਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਨਾਲ ਰਲ ਕੇ ਫਿਕਸ ਮੈਚ ਖੇਡ ਰਹੇ ਹਨ। ਉਹਨਾ ਕਿਹਾ ਕਿ ਇਹੀ ਕਾਰਨ ਹੈ ਕਿ ਉਹਨਾਂ ਨੇ ਪੰਜਾਬ ਪੁਲਿਸ ਨੂੰ ਇਹ ਹਦਾਇਤ ਨਹੀਂ ਦਿੰਤੀ ਕਿ ਕਿਸੇ ਵੀ ਪੰਜਾਬੀ ਨੌਜਵਾਨ ਨਾਲ ਕਿਸੇ ਵੀ ਤਰੀਕੇ ਵਿਤਕਰਾ ਨਹੀਂ ਹੋਣਾ ਚਾਹੀਦਾ। ਉਹਨਾਂ ਕਿਹਾ ਕਿ ਦਿੱਲੀ ਪੁਲਿਸ ਪੰਜਾਬ ਪੁਲਿਸ ਨੂੰ ਭਰੋਸੇ ਵਿਚ ਲਏ ਬਗੈਰ ਪੰਜਾਬ ਵਿਚੋਂ ਕਿਸੇ ਵੀ ਨੌਜਵਾਨ ਨੂੰ ਗ੍ਰਿਫਤਾਰ ਨਹੀਂ ਕਰ ਸਕਦੀ। ਉਹਨਾਂ ਕਿਹਾ ਕਿ ਜੇਕਰ ਦਿੱਲੀ ਪੁਲਿਸ ਆਪਣੇ ਬਲਬੂਤੇ ਅਜਿਹਾ ਕਰਦੀ ਹੈ ਤਾਂ ਫਿਰ ਇਸਦੇ ਅਧਿਕਾਰੀਆਂ ਖਿਲਾਫ ਨਜਾਇਜ਼ ਗਤੀਵਿਧੀਆਂ ਵਿਚ ਸ਼ਾਮਲ ਹੋਣ ਦਾ ਕੇਸ ਦਰਜ ਹੋਣਾ ਚਾਹੀਦਾ ਹੈ।

ਯੂਥ ਅਕਾਲੀ ਦਲ ਦੇ ਆਗੂ ਨੇ ਇਹ ਵੀ ਐਲਾਨ ਕੀਤਾ ਕਿ ਯੂਥ ਵਿੰਗ 15 ਮਾਰਚ ਤੋਂ ਸ਼ੁਰੂ ਕਰ ਕੇ ਸਾਰੇ ਹਲਕਿਆਂ ਵਿਚ ਰੈਲੀਆਂ ਕਰੇਗਾ। ਉਹਨਾਂ ਕਿਹਾ ਕਿ ਯੂਥ ਵਿੰਗ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਹੁਸੈਨੀਵਾਲਾ ਵਿਚ ਵੀ ਵਿਸ਼ਾਲ ਰੈਲੀ ਕਰੇਗਾ। ਉਹਨਾਂ ਕਿਹਾ ਕਿ ਯੂਕ ਅਕਾਲੀ ਦਲ ਸਾਰੇ ਸੂਬੇ ਦੇ ਨੌਜਵਾਨਾਂ ਨੂੰ ਲਾਮਬੱਧ ਕਰ ਕੇ ਕਾਂਗਰਸਰਕਾਰ ਨੂੰ ਆਪਣੇ ਕੀਤੇ ਵਾਅਦੇ ਪੂਰੇ ਕਰਨ ਲਈ ਮਜਬੂਰ ਕਰੇਗਾ ਭਾਵੇਂ ਉਹ ਘਰ ਘਰ ਨੌਕਰੀ ਦਾ ਵਾਅਦਾ ੋਵੇ ਜਾਂ ਫਿਰ 2000 ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਦੇਣ ਦਾ। ਉਹਨਾਂ ਕਿਹਾ ਕਿ ਅਸੀਂ ਮੁੱਖ ਮੰਤਰੀ ਵੱਲੋਂ ਗੁਟਕਾ ਸਾਹਿਬ ਦੀ ਝੁਠੀ ਸਹੁੰ ਚੁੱਕਣ ਤੇ ਉਹਨਾਂ ਵੱਲੋਂ ਸੂਬੇ ਵਿਚ ਕਿਸਾਨਾਂ ਲਈ ਪੂਰਨ ਕਰਜ਼ਾ ਮੁਆਫੀ ਲਾਗੂ ਨਾ ਕਰਨ ਜਿਸ ਕਾਰਨ 1500 ਕਿਸਾਨਾਂ ਨੇ ਆਤਮ ਹੱਤਿਆ ਕੀਤੀ, ਨੂੰ ਵੀ ਕਰੜੇ ਹੱਥੀਂ ਲਵਾਂਗੇ।

ਇਸ ਤੋਂ ਪਹਿਲਾਂ ਯੂਥ ਅਕਾਲੀ ਦਲ ਦੀ ਮੀਟਿੰਗ ਵਿਚ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਤਾਂਜੋ 1 ਮਾਰਚ ਦਾ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਵਿਧਾਨ ਸਭਾ ਤੱਕ ਰੋਸ ਮਾਰਚ ਸਫਲ ਬਣਾਇਆ ਜਾ ਸਕੇ। ਉਹਨਾਂ ਕਿਹਾ ਕਿ ਯੂਥ ਅਕਾਲੀ ਦਲ ਵਰਕਰਾਂ ਨੇ ਦੱਸਿਆ ਕਿ ਨੋਜਵਾਨਾ ਵਿਚ ਸਰਕਾਰ ਵੱਲੋਂ ਸਮਾਜ ਦੇ ਹਰ ਵਰਗ ਨਾਲ ਠੱਗੀ ਮਾਰਨ ਵਿਰੁੱਧ ਸਰਕਾਰ ਨੁੰ ਘੇਰਨ ਲਈ ਕਾਫੀ ਉਤਸ਼ਾਹ ਹੈ। ਯੂਥ ਅਕਾਲੀ ਦਲ ਆਉਂਦੇ ਬਜਟ ਸੈਸ਼ਨ ਵਿਚ ਵੱਖ ਵੱਖ ਘੁਟਾਲਿਆਂ ਨੁੰ ਚੁੱਕੇਗਾ ਜਿਸ ਨਾਲ ਸਰਕਾਰੀ ਖ਼ਜ਼ਾਨੇ ਨੁੰ 6500 ਕਰੋੜ ਰੁਪਏ ਦਾ ਨੁਕਸਾਨ ਹੋਇਆ ਭਾਵੇਂ ਉਹ ਸ਼ਰਾਬ ਘੁਟਾਲਾ, ਨਜਾਇਜ਼ ਰੇਤ ਮਾਇਨਿੰਗ ਜਾਂ ਨਜਾਇਜ਼ ਡਿਸਟਰੀਲਰੀਆਂ ਦਾ ਮਾਮਲਾ ਹੋਵੇ ਜਾਂ ਫਿਰ ਨਕਲੀ ਬੀਜ ਘੁਟਾਲਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਐਸ.ਸੀ ਵਿਦਿਆਰਥੀਆਂ ਦੀਆਂ ਡਿਗਰੀਆਂ ਨਾ ਦੇਣ ਦੇ ਮਾਮਲੇ ਵਿਚ ਡੀ.ਪੀ.ਆਈ. ਉਚੇਰੀ ਸਿੱਖਿਆ ਤੋਂ ਰਿਪੋਰਟ ਤਲਬ

1 ਮਾਰਚ ਨੂੰ ਪੰਜਾਬ ਕਾਂਗਰਸ ਕਰੇਗੀ ਰਾਜ ਭਵਨ ਦਾ ਘਿਰਾਓ- ਸੁਨੀਲ ਜਾਖੜ