ਅੰਮ੍ਰਿਤਸਰ, 13 ਮਈ 2021 – ਅੰਮ੍ਰਿਤਸਰ ਦੇ ਪੁਲਿਸ ਹੇਰ ਕੰਬੋ ਅਧੀਨ ਆਉਂਦੇ ਪਿੰਡ ਪੰਡੋਰੀ ਵੜੈਚ ਨੇੜੇ ਅਣਪਛਾਤੇ ਵਿਅਕਤੀਆਂ ਨੇ 24 ਸਾਲਾਂ ਵਿਆਹੁਤਾ ਲੜਕੀ ਦੇ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਨੇ ਲੜਕੀ ਦੀ ਸੜਕ ਕਿਨਾਰੇ ਪਈ ਲਾਸ਼ ਅਤੇ ਵਾਰਦਾਤ ਵਿਚ ਵਰਤਿਆ 32 ਬੋਰ ਦਾ ਰਿਵਾਲਵਰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਕਾਤਲ ਕੁੜੀ ਨੂੰ ਗੋਲੀ ਮਾਰ ਕੇ ਪਿਸਤੌਲ ਉਸਦੀ ਛਾਤੀ ਦੇ ਉੱਤੇ ਰੱਖ ਕੇ ਚਲੇ ਗਏ ਸਨ।
ਮ੍ਰਿਤਕ ਅੰਮ੍ਰਿਤਸਰ ਦੇ ਪਿੰਡ ਪੰਡੋਰੀ ਅੱਡਾ ਬਾਉਲੀ ਵਿਖੇ ਇੱਕ ਬਿਊਟੀ ਪਾਰਲਰ ‘ਤੇ ਕੰਮ ਕਰਦੀ ਸੀ ,ਰੋਜ਼ ਵਾਂਗ ਬਿਊਟੀ ਪਾਰਲਰ ਤੇ ਕੰਮ ਕਰਨ ਲਈ ਗਈ ਅਤੇ ਬੀਤੀ ਰਾਤ ਵਾਪਸ ਨਹੀਂ ਆਈ।
ਡੀ ਐਸ ਪੀ ਬਲਦੇਵ ਸਿੰਘ ਨੇ ਦੱਸਿਆ ਕਿ ਮਰਨ ਵਾਲੀ ਲੜਕੀ ਵਿਆਹੀ ਹੋਈ ਸੀ ਅਤੇ ਉਸ ਦਾ ਚਾਰ ਸਾਲ ਦਾ ਇਕ ਬੱਚਾ ਵੀ ਹੈ। ਡੀਐੱਸਪੀ ਦੇ ਮੁਤਾਬਕ ਲੜਕੀ ਦਾ ਘਰ ਵਾਲਾ ਲੜਕੀ ਦੇ ਪੇਕੇ ਘਰ ਪਿੰਡ ਗੰਡਾ ਸਿੰਘ ਵਾਲਾ ਮਜੀਠਾ ਰੋਡ ਹੀ ਰਹਿੰਦਾ ਹੈ ਲੜਕੀ ਦੀ ਛਾਤੀ ਤੇ ਉੱਤੇ ਪਿਆ ਪਿਸਤੌਲ ਪੁਆਇੰਟ 30 ਬੋਰ ਦਾ ਹੈ। ਜਿਸ ਨੂੰ ਪੁਲੀਸ ਵੱਲੋਂ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਕਾਤਲਾਂ ਨੂੰ ਕਾਬੂ ਕਰ ਲਿਆ ਜਾਵੇਗਾ।