ਫਰੀਦਕੋਟ, 22 ਫਰਵਰੀ 2021 – ਪਿਛਲੇ ਦਿਨੀਂ ਜਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਗੁਰਲਾਲ ਭਲਵਾਨ ਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤੇ ਇਸ ਹੱਤਿਆ ਦੀ ਜਿੰਮੇਵਾਰੀ ਫੇਸਬੁੱਕ ਤੇ ਲਾਰੈਂਸ ਬਿਸਨੋਈ ਨੇ ਲਈ ਸੀ। ਸੂਤਰਾਂ ਮੁਤਾਬਿਕ ਗੁਰਲਾਲ ਭਲਵਾਨ ਦੇ ਕਾਤਲਾਂ ਨੂੰ ਦਿੱਲੀ ਪੁਲਿਸ ਨੇ ਬੀਤੇ ਦਿਨ ਗ੍ਰਿਫਤਾਰ ਕਰ ਲਿਆ ਸੀ ਅਤੇ ਇਨ੍ਹਾਂ ਨੂੰ ਦਿੱਲੀ ਤੋਂ ਲੈਣ ਪੁਲਿਸ ਵੀ ਰਵਾਨਾ ਹੋ ਚੁੱਕੀ ਹੈ। ਫਰੀਦਕੋਟ ਪੁਲਿਸ ਇਸ ਮਾਮਲੇ ਤੇ ਜਲਦ ਪ੍ਰੈਸ ਕਾਨਫਰੰਸ ਕਰ ਸਕਦੀ ਹੈ।