ਦਾਅਵਾ ਕਰਨ ਤੋਂ ਬਾਅਦ ਹੁਣ ਰੂਸ ਨੂੰ ਮਿਲੀ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ

ਮਾਸਕੋ: 11 ਅਗਸਤ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਲਾਂਚ ਕੀਤੀ ਸੀ। ਕੋਰੋਨਾਵਾਇਰਸ ਦੀ ਪਹਿਲੀ ਵੈਕਸੀਨ ਹੋਣ ਦਾ ਦਾਅਵਾ ਕਰਨ ਵਾਲੇ ਰੂਸ ਨੂੰ ਹੁਣ ਇਸ ਵੈਕਸੀਨ ਦੀ ਪਹਿਲੀ ਖੇਪ ਮਿਲ ਗਈ ਹੈ। ਹਾਲਾਂਕਿ, ਇਸ ਵੈਕਸੀਨ ਦੇ ਪ੍ਰਭਾਵ ਬਾਰੇ ਸਵਾਲ ਖੜੇ ਕੀਤੇ ਜਾ ਰਹੇ ਹਨ। ਇਸ ਦੇ ਬਾਵਜੂਦ ਰੂਸ ਨੇ ਆਪਣਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ ਤੇ ਹੁਣ ਇਸ ਨੂੰ ਪਹਿਲੀ ਖੇਪ ਮਿਲ ਗਈ ਹੈ।

ਇਕ ਰਿਪੋਰਟ ਅਨੁਸਾਰ ਰੂਸ ਦੀ ਨਿਊਜ਼ ਏਜੰਸੀ ਇੰਟਰਫੈਕਸ ਨੇ ਰੂਸ ਦੇ ਸਿਹਤ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਹੈ ਕਿ ਇਸ ਦਾ ਉਤਪਾਦਨ ਹਾਲ ਹੀ ਵਿੱਚ ਦੇਸ਼ ਵਿੱਚ ਸ਼ੁਰੂ ਹੋਇਆ ਤੇ ਹੁਣ ਸਰਕਾਰ ਨੂੰ ਪਹਿਲੀ ਖੇਪ ਮਿਲ ਗਈ ਹੈ।

ਇਹ ਵੀ ਜ਼ਰੂਰ ਦੇਖੋ:

ਮੌਜੂਦਾ ਸਿਆਸੀ ਢਾਂਚੇ ਨੂੰ ਫੂਕਣ ਦੀ ਤਿਆਰੀ ‘ਚ ਮੁਲਾਜ਼ਮਾਂ ਦੇ ਅੰਦੋਲਨ ਦੀ ਚਿੰਗਾਰੀ! 

ਗਮਾਲੇਆ ਇੰਸਟੀਚਿਊਟ ਅਨੁਸਾਰ ਉਹ ਦਸੰਬਰ ਅਤੇ ਜਨਵਰੀ ਤੱਕ ਹਰ ਮਹੀਨੇ 5 ਮਿਲੀਅਨ ਵੈਕਸੀਨ ਬਣਾਉਣ ਦੀ ਸਮਰੱਥਾ ਪ੍ਰਾਪਤ ਕਰੇਗਾ। ਰੂਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਦੁਨੀਆ ਦੇ ਕਈ ਦੇਸ਼ਾਂ ਤੋਂ ਵੈਕਸੀਨ ਦੇ ਆਦੇਸ਼ ਮਿਲ ਚੁੱਕੇ ਹਨ। ਰੂਸ ਨੇ ਇਸ ਵੈਕਸੀਨ ਦਾ ਨਾਮ ‘ਸਪੁਤਨਿਕ V’ ਰੱਖਿਆ ਹੈ, ਜੋ ਕਿ 1957 ‘ਚ ਸੋਵੀਅਤ ਯੂਨੀਅਨ ਦੁਆਰਾ ਤਿਆਰ ਕੀਤੇ ਗਏ ਦੁਨੀਆ ਦੇ ਪਹਿਲੇ ਮਨੁੱਖੀ ਉਪਗ੍ਰਹਿ ਦਾ ਨਾਮ ਹੈ।

ਇਹ ਵੀ ਜ਼ਰੂਰ ਦੇਖੋ:

ਸੱਚ ਖਾਤਿਰ ਹੋਏ ਕੁਰਬਾਨ, ਤਿੰਨ ਪ੍ਰੋਫੈਸਰ ਨੌਜਵਾਨ

What do you think?

Comments

Leave a Reply

Your email address will not be published. Required fields are marked *

Loading…

0

ਸਾਬਕਾ ਭਾਰਤੀ ਕ੍ਰਿਕਟਰ ਤੇ ਯੂਪੀ ਦੇ ਮੰਤਰੀ ਚੇਤਨ ਚੌਹਾਨ ਦਾ ਦੇਹਾਂਤ

Dilip Kumar's Brothers Ehsaan And Aslam Khan Admitted To Hospital After Testing Positive For COVID-19

ਦਿਲੀਪ ਕੁਮਾਰ ਦੇ ਦੋਨੋਂ ਭਰਾ ਕੋਰੋਨਾ ਪੌਜ਼ੇਟਿਵ, ਲੀਲਾਵਤੀ ਹਸਪਤਾਲ ‘ਚ ਭਰਤੀ