ਚੰਡੀਗੜ੍ਹ, 16 ਫਰਵਰੀ 2022 – ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵਲੋਂ ਉਨ੍ਹਾਂ ਦਾ ਪਾਰਟੀ ‘ਚ ਸਵਾਗਤ ਕੀਤਾ ਗਿਆ।
ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ਵਿੱਚ ਵਾਪਰੀਆਂ ਦਾ ਬੁਰਾ ਹਾਲ ਹੈ, ਗਲਤ ਪਰਚੇ ਪਾਏ ਹਨ। ਜੋ ਆਪ ਦੀ ਸਰਕਾਰ ਆਉਣ ਤੇ ਰੱਦ ਕੀਤੇ ਜਾਣਗੇ। ਪੰਜਾਬ ਅੰਦਰ ਸ਼ਾਂਤੀ ਅਤੇ ਖ਼ੁਸ਼ੀ ਦਾ ਮਾਹੌਲ ਹੋਵੇਗਾ। ਪੰਜਾਬ ਦੇ ਵਾਪਰੀਆਂ ਨੂੰ ਚੰਗਾ ਮਾਹੌਲ ਦਿੱਤਾ ਜਾਵੇਗਾ। ਕਿਸੇ ਮੰਤਰੀ ਜਾਂ ਐਮ ਐਲ ਏ ਨੇ ਵਪਾਰੀਆਂ ਨੂੰ ਤੰਗ ਕੀਤਾ ਤਾਂ ਐਮ ਐਲ ਏ ‘ਤੇ ਕਾਰਵਾਈ ਹੋਵੇਗੀ।