ਹਰਸਿਮਰਤ ਬਾਦਲ ਵੱਲੋਂ ਲਗਾਤਾਰ ਸੰਸਦ ਦੇ ਬਾਹਰ ਆਪਣੇ ਹੋਰ ਸਾਥੀਆਂ ਨਾਲ ਮਿਲਕੇ ਕੇਂਦਰ ਸਰਕਾਰ ਦਾ ਵਿਰੋਧ ਕਰ ਰਹੇ ਹਨ। ਇਸ ਦੌਰਾਨ ਉਹ ਆਉਂਦੇ ਜਾਂਦੇ ਸਾਂਸਦਾਂ ਨੂੰ ਕਣਕ ਦੀਆਂ ਬੱਲੀਆਂ ਵੀ ਤੋਹਫ਼ੇ ਵਜੋਂ ਦੇ ਰਹੇ ਹਨ। ਸੰਸਦ ਬਾਹਰ ਕਰ ਰਹੇ ਵਿਰੋਧ ਦੋਰੰਜਦੋਂ ਕਾਂਗਰਸੀ ਸੰਸਦ ਰਵਨੀਤ ਬਿੱਟੂ ਓਥੇ ਪਹੁੰਚੇ ਤਾਂ ਦੋਵਾਂ ਵਿਚਾਲੇ ਬਹਿਸ ਹੋ ਗਈ। ਰਵਨੀਤ ਬਿੱਟੂ ਨੇ ਕਿਹਾ ਹੁਣ ਅਕਾਲੀ ਡਰਾਮਾ ਕਰ ਰਹੇ ਹਨ, ਜਦੋਂ ਕਾਨੂੰਨ ਬਣਾਏ ਅਤੇ ਪਾਸ ਕੀਤੇ ਗਏ ਉਦੋਂ ਇਹਨਾਂ ਵੱਲੋਂ ਹਾਮੀ ਭਰੀ ਗਈ ਸੀ। ਬਿੱਟੂ ਦਾ ਕਹਿਣਾ ਹੈ ਕਿ ਤੁਹਾਡੀ ਹੀ ਬਦੋਲਤ ਕਿਸਾਨਾਂ ਉੱਪਰ ਇਹ ਕਾਨੂੰਨ ਥੋਪੇ ਜਾ ਰਹੇ ਹਨ।

ਇਸੇ ਦੌਰਾਨ ਹਰਸਿਮਰਤ ਬਾਦਲ ਵੱਲੋਂ ਵੀ ਬਿੱਟੂ ‘ਤੇ ਸ਼ਬਦੀ ਵਾਰ ਕੀਤੇ ਗਏ। ਹਰਸਿਮਰਤ ਬਾਦਲ ਨੇ ਕਿਹਾ ਤੁਸੀਂ ਉਸ ਵੇਲੇ ਭੱਜੇ ਕਿਉਂ ਸੀ ਜਦੋਂ ਸੰਸਦ ਵਿੱਚ ਇਹ ਕਾਨੂੰਨ ਪਾਸ ਕੀਤੇ ਜਾ ਰਹੇ ਸਨ। ਜ਼ਿਕਰਯੋਗ ਹੈ ਕਿ ਹਰਸਿਮਰਤ ਬਾਦਲ ਵਵਲੋਂ ਸੰਸਦ ਦੇ ਬਾਹਰ ਲਗਾਤਰ ਕੇਂਦਰ ਵੱਲੋਂ ਵਿਰੋਧ ਕੀਤਾ ਜਾ ਰਿਹਾ ਤਾਂ ਰਵਨੀਤ ਬਿੱਟੂ ਵੱਲੋਂ ਸਾਥੀਆਂ ਨਾਲ ਮਿਲਕੇ ਕਦੇ ਜੰਤਰ ਮੰਤਰ ਅਤੇ ਕਦੇ ਸੰਸਦ ਦੇ ਸੰਦਰ ਧਰਨਾ ਦਿੱਤਾ ਜਾ ਰਿਹਾ। ਦੋਵੇਂ ਧਿਰਾਂ ਕਿਸਾਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿੱਚ ਲੱਗਿਆਂ ਹੋਈਆਂ ਹਨ ਪਰ ਹੱਲ ਕਿਸੇ ਤੋਂ ਵੀ ਨਹੀਂ ਹੋ ਰਿਹਾ। ਇੱਕ ਦੂਜੇ ਉੱਤੇ ਸਿਰਫ ਇਲਜ਼ਾਮ ਲਗਾਏ ਜਾ ਰਹੇ ਹਨ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ
