ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਹਲਕੇ ਤੋਂ ਆਸ਼ਾ ਵਰਕਰਾਂ, ਮਿਡ ਡੇਅ ਮੀਲ ਵਰਕਰਾਂ ਲਈ ਵੱਡੇ ਐਲਾਨ ਕੀਤੇ ਹਨ। ਇਹਨਾਂ ਐਲਾਨਾਂ ਦੇ ਨਾਲ ਹੁਣ ‘67000 ਮਿਡ ਡੇਅ ਮੀਲ ਵਰਕਰਾਂ ਲਈ ਭੱਤਾ 2200 ਤੋਂ ਵਧਕੇ 3000 ਪ੍ਰਤੀ ਮਹੀਨਾ, 12 ਮਹੀਨਿਆਂ ਤੱਕ ਵਧਾਇਆ ਗਿਆ, 22000 ਆਸ਼ਾ ਵਰਕਰਾਂ ਲਈ 2500 ਰੁਪਏ ਤੱਕ ਪੱਕਾ ਹਰ ਮਹੀਨੇ ਦਾ ਭੱਤਾ ਕੀਤਾ ਗਿਆ ਹੈ, 5 ਲੱਖ ਰੁਪਏ ਤੱਕ ਵਰਕਰਾਂ ਲਈ ਕੈਸ਼ਲੈਸ ਸਿਹਤ ਬੀਮਾ ਦੀ ਯੋਜਨਾ ਵੀ ਲਿਆਂਦੀ ਗਈ ਹੈ, ਸਰਕਾਰੀ ਪੱਧਰ ਉੱਤੇ ਆਸ਼ਾ ਵਰਕਰਾਂ ਲਈ Maternity ਛੁੱਟੀ ਵੀ ਐਲਾਨੀ ਗਈ ਹੈ।’ ਇਸ ਛੁੱਟੀ ਵਿੱਚ ਵਰਕਰਾਂ ਨੂੰ ਤਨਖ਼ਾਹ ਵੀ ਮਿਲੇਗੀ ਜਿਵੇਂ ਬਾਕੀ ਸਰਕਾਰੀ ਦਫ਼ਤਰਾਂ ਵਿੱਚ ਹੁੰਦਾ ਹੈ।
https://www.facebook.com/thekhabarsaar/