ਚੜਦੇ ਸਾਲ 2022 ਵਿੱਚ ਆਮ ਜਨਤਾ ਲਈ ਇੱਕ ਵੱਡਾ ਤੋਹਫ਼ਾ ਤਿਆਰ ਕੀਤਾ ਗਿਆ ਹੈ ਜੋ BJP ਸ਼ਾਸਤ ਰਾਜ ਵਿੱਚ ਲਾਗੂ ਹੋਣ ਜਾ ਰਿਹਾ ਹੈ। ਪੈਟਰੋਲ ਅਤੇ ਡੀਜ਼ਲ ਦੇ ਲਗਾਤਾਰ ਵਧਦੇ ਦਾਮ ਦੇਖਦਿਆਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਵੱਲੋਂ ਐਕਸਾਈਜ਼ ਡਿਊਟੀ ਘਟਾਈ ਗਈ ਹੈ ਪਰ ਝਾਰਖੰਡ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਐਲਾਨ ਕੀਤਾ ਹੈ ਕਿ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਲਈ 26 ਜਨਵਰੀ 2022 ਤੋਂ ਪੈਟਰੋਲ ਅਤੇ ਡੀਜ਼ਲ 25 ਰੁਪਏ ਸਸਤਾ ਕੀਤਾ ਜਾ ਰਿਹਾ ਹੈ। ਇਸ ਸਕੀਮ ਦਾ ਫਾਇਦਾ ਸਿਰਫ਼ BPL ਕਾਰਡ ਧਾਰਕਾਂ ਨੂੰ ਹੀ ਮਿਲੇਗਾ। ਝਾਰਖੰਡ ਪੈਟਰੋਲੀਅਮ ਐਸੋਸੀਏਸ਼ਨ ਵੱਲੋਂ ਲਗਾਤਾਰ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਡਰ ਘਟਾਉਣ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਨੇ ਕਿਹਾ ਹੈ ਝਾਰਖੰਡ ਦੇ ਗੁਆਂਢੀ ਸੂਬਿਆਂ ਵਿੱਚ ਡੀਜ਼ਲ ਪੈਟਰੋਲ ਸਸਤਾ ਮਿਲਦਾ ਹੈ ਜਿਸ ਕਾਰਨ ਓਹਨਾ ਨੂੰ ਨੁਕਸਾਨ ਝੱਲਣਾ ਪੈਂਦਾ ਹੈ।
https://www.facebook.com/thekhabarsaar/