ਕੋਰੋਨਾ ਵੈਕਸੀਨ ਲਈ ਤੇਜੀ ਲਿਆਉਣ ਦੇ ਹੁਕਮ, ਟੈਸਟਿੰਗ ਵਧਾਉਣ ਦੇ ਹੁਕਮ, ਪੰਜਾਬ ਵਿੱਚ ਕੀ ਸਥਿਤੀ !

ਭਾਰਤ ਵਿੱਚ Omicron ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੇ ਕੇਂਦਰ ਸਰਕਾਰ ਦੇ ਨਾਲ ਨਾਲ ਸੂਬਾ ਸਰਕਾਰਾਂ ਨੂੰ ਵੀ ਚਿੰਤਾ ਵਿੱਚ ਪਾ ਦਿੱਤਾ ਹੈ, ਜਿਸ ਕਾਰਨ ਵੱਡੇ ਫੈਸਲੇ ਲਏ ਜਾ ਰਹੇ ਹਨ। ਪੰਜਾਬ ਦੇ ਡਿਪਟੀ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੋਰੋਨਾ ਦੀ ਸੰਭਾਵੀ ਤੀਜੀ ਲਹਿਰ ਦੇ ਮੱਦੇਨਜ਼ਰ ਸੂਬੇ ਵਿੱਚ ਟੈਸਟਿੰਗ ਅਤੇ ਟੀਕਾਕਰਨ ਵਿੱਚ ਹੋਰ ਤੇਜੀ ਲਿਆਉਣ ਦੇ ਹੁਕਮ ਦਿੱਤੇ ਹਨ। ਸੂਬੇ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੋਨੀ ਨੇ ਮੌਜੂਦਾ ਸਮੇਂ ਕਰੋਨਾ ਦੇ ਮਾਮਲਿਆਂ ਦੀ ਸਥਿਤੀ ਦਾ ਜਾਇਜਾ ਲਿਆ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੌਜੂਦਾ ਸਮੇਂ ਸੂਬੇ ਵਿੱਚ ਕਰੋਨਾ ਸਬੰਧੀ ਟੈਸਟਿੰਗ ਦੇ ਪਾਜੇਟਿਵ ਨਤੀਜੇ 0.3 ਫੀਸਦੀ ਹਨ ਜਿਸ ਵਿੱਚ ਬੀਤੇ ਕੁਝ ਦਿਨਾਂ ਦੌਰਾਨ ਵਾਧਾ ਹੋਇਆ ਹੈ।

ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿੱਚ ਹੁਣ ਤੱਕ ਸਿਰਫ 1 ਓਮੀਕਰੋਨ ਦਾ ਮਾਮਲਾ ਸਾਹਮਣੇ ਆਇਆ ਸੀ ਜੋ ਕਿ ਅਸਿਮਟੋਮੈਟਿਕ ਸੀ ਅਤੇ 13 ਦਿਨ ਬਾਅਦ ਟੈਸਟ ਕਰਨ ਦੌਰਾਨ ਨੈਗਟਿਵ ਪਾਇਆ ਗਿਆ ਹੈ। ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਕਰੋਨਾ ਦੀ ਸੰਭਾਵੀ ਤੀਜੀ ਲਹਿਰ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਹਰ ਘਰ ਦਸਤਕ ਮੁਹਿੰਮ ਤਹਿਤ 1205069 ਘਰਾਂ ਦਾ ਦੌਰਾ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਸੂਬੇ ਵਿੱਚ ਇਸ ਸਮੇਂ 84 ਫੀਸਦੀ ਨੂੰ ਪਹਿਲੀ ਡੋਜ ਅਤੇ 44 ਫੀਸਦੀ ਲੋਕਾਂ ਨੂੰ ਦੂਜੀ ਡੋਜ ਲੱਗ ਚੁੱਕੀ ਹੈ।

ਉਹਨਾਂ ਦੱਸਿਆ ਕਿ ਸੰਭਾਵੀ ਲਹਿਰ ਦੇ ਮੱਦੇਨਜ਼ਰ ਐਲ 1 ਅਤੇ ਐਲ 2 ਸ਼੍ਰੇਣੀ ਦੇ 7840 ਬੈੱਡ ਅਤੇ ਐਲ 3 ਸ਼੍ਰੇਣੀ ਦੇ 977 ਬੈੱਡ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ 70 ਦੇ ਕਰੀਬ ਸਿਹਤ ਸੰਸਥਾਵਾਂ ਵਿਖੇ ਆਕਸੀਜਨ ਪਲਾਂਟ ਸਥਾਪਤ ਕਰ ਦਿੱਤੇ ਗਏ ਹਨ ਜਿਹਨਾਂ ਦੀ ਟੈਸਟਿੰਗ ਵੀ ਸਫਲਤਾਪੂਰਕ ਕਰ ਲਈ ਗਈ ਹੈ। ਫਿਲਹਾਲ ਪੰਜਾਬ ਵਿੱਚ ਰਾਤ ਦੇ ਕਰਫਿਊ ਦੀ ਕੋਈ ਸਥਿਤੀ ਨਹੀਂ ਬਣੀ ਕਿਉਂਕਿ ਪੰਜਾਬ ਵਿੱਚ omicron ਦਾ ਕੋਈ ਐਕਟਿਵ ਮਾਮਲਾ ਨਹੀਂ ਹੈ। ਜਿਸ ਤਰੀਕੇ ਨਾਲ ਗੁਆਂਢੀ ਸੂਬਿਆਂ ਵਿੱਚ ਫੈਲਾਅ ਹੋ ਰਿਹਾ ਹੈ ਪੰਜਾਬੀਆਂ ਨੂੰ ਸੁਚੇਤ ਰਹਿਣ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਇਹ ਲਾਗ ਬਹੁਤ ਤੇਜ਼ੀ ਨਾਲ ਵਧਦਾ ਹੈ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜਨਵਰੀ ‘ਚ ਮਿਲੇਗਾ 25 ਰੁਪਏ ਸਸਤਾ ਪੈਟਰੋਲ ਅਤੇ ਡੀਜ਼ਲ ਪਰ ਇੱਕ ਖ਼ਾਸ ਸ਼ਰਤ ਹੈ ਸੂਬੇ ਵਿੱਚ…

ਆ ਗਈਆਂ ਵੋਟਾਂ ਭਾਈ ਬੱਚਕੇ ਰਹਿਓ, 25000 ਲੀਟਰ ਨਜਾਇਜ਼ ਐਕਸਟਰਾ ਨਿਊਟਰਲ ਅਲਕੋਹਲ ਜ਼ਬਤ