ਬਿਨਾਂ ਮਾਸਕ ਤੋਂ ਆਜ਼ਾਦੀ ਦਿਹਾੜਾ ਮਨਾਉਣ ਵਾਲੇ ਮੰਤਰੀ ਕਾਂਗੜ ਕੋਰੋਨਾ ਪੌਜ਼ੇਟਿਵ

ਚੰਡੀਗੜ੍ਹ: ਪੰਜਾਬ ਸਰਕਾਰ ‘ਚ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਆਜ਼ਾਦੀ ਦਿਹਾੜੇ ‘ਤੇ ਉਨ੍ਹਾਂ ਮਾਨਸਾ ‘ਚ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਕੁਝ ਨਵੇਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਸੀ। ਐਤਵਾਰ ਹੀ ਉਨ੍ਹਾਂ ਦੇ ਕੋਰੋਨਾ ਪੌਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ।

Cabinet Minister Gurpreet Kangar attending Independence Day function at Mansa without Mask

ਕੈਬਨਿਟ ਮੰਤਰੀ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਉਣ ਮਗਰੋਂ ਮਾਨਸਾ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਆਜ਼ਾਦੀ ਦਿਹਾੜੇ ਮੌਕੇ ਉਨ੍ਹਾਂ ਦੇ ਸੰਪਰਕ ‘ਚ ਆਉਣ ਵਾਲੇ ਅਧਿਕਾਰੀਆਂ ਨੂੰ ਵੀ ਕੋਰੋਨਾ ਜਾਂਚ ਕਰਾਉਣ ਲਈ ਕਿਹਾ ਗਿਆ ਹੈ।

Cabinet Minister Gurpreet Kangar attending Independence Day function at Mansa without Mask

ਦੱਸਣਯੋਗ ਹੈ ਕਿ ਝੰਡਾ ਲਹਿਰਾਉਣ ਦੀ ਰਸਮ ਅਦਾਇਗੀ ਮੌਕੇ ‘ਤੇ ਮੰਤਰੀ ਜੀ ਸਟੇਜ ‘ਤੇ ਕਰੋਨਾ ਤੋਂ ਬਚਣ ਲਈ ਸਰਕਾਰ ਦੇ ਨਿਯਮਾਂ ਦੇ ਪਾਲਣ ਕਾਰਨ ਲਈ ਗੁਹਾਰ ਲਗਾਉਂਦੇ ਰਹੇ ਅਤੇ ਖੁਦ ਬਿਨਾਂ ਮਾਸਕ ਪਾਏ ਸਾਰੇ ਪ੍ਰੋਗਰਾਮ ਕਰਦੇ ਰਹੇ, ਜਦਕਿ ਖੁਦ ਉਹ ਦੱਸ ਰਹੇ ਹਨ ਕਿ ਉਨ੍ਹਾਂ ਦਾ 3 ਦਿਨ ਤੋਂ ਗਲਾ ਠੀਕ ਨਹੀਂ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਮੰਤਰੀ ਜੀ ਇਸ ਮਹਾਮਾਰੀ ਨੂੰ ਰੋਕਣ ਲਈ ਕਿੰਨੇ ਗੰਭੀਰ ਹਨ।

ਇਹ ਵੀ ਜ਼ਰੂਰ ਦੇਖੋ:

ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਜ਼ਮੀਨ ਹੜਪਣ ਨੂੰ ਬਿਲਡਰ ਨੇ ਕਬਰਾਂ ਵਿਚੋਂ ਕੱਢਿਆ ਮੁਰਦਾ!

ਕਾਂਗੜ ਨੇ ਸ਼ਨੀਵਾਰ ਗਲੇ ‘ਚ ਦਿੱਕਤ ਆਉਣ ਮਗਰੋਂ ਕੋਰੋਨਾ ਟੈਸਟ ਕਰਵਾਇਆ ਸੀ। ਇਸ ਵੇਲੇ ਉਹ ਰਾਮਪੁਰਾ ‘ਚ ਆਪਣੇ ਪਿੰਡ ਕਾਂਗੜ ‘ਚ ਘਰ ‘ਚ ਇਕਾਂਤਵਾਸ ਹਨ। ਬੇਸ਼ੱਕ ਕੈਬਨਿਟ ਮੰਤਰੀ ਕੋਰੋਨਾ ਪੌਜ਼ੇਟਿਵ ਹਨ ਪਰ ਉਨ੍ਹਾਂ ਦੀ ਹਾਲਤ ਸਥਿਰ ਹੈ।

What do you think?

Comments

Leave a Reply

Your email address will not be published. Required fields are marked *

Loading…

0

ਕੈਪਟਨ ਦੇ ਫਾਰਮ ਹਾਊਸ ਚੱਲੇ ਸੀ ਪਰ ਥਾਣੇ ‘ਚ ਡੱਕੇ ਗਏ ‘ਆਪ’ ਆਗੂ

ਸਾਬਕਾ ਭਾਰਤੀ ਕ੍ਰਿਕਟਰ ਤੇ ਯੂਪੀ ਦੇ ਮੰਤਰੀ ਚੇਤਨ ਚੌਹਾਨ ਦਾ ਦੇਹਾਂਤ