- ਪਾਸਪੋਰਟ ਗਵਾਚ ਜਾਣ ਕਾਰਨ ਨਹੀਂ ਆ ਪਾ ਰਿਹਾ ਸੀ ਭਾਰਤ
- ਪਿੰਡ ਮੱਤੇਵਾੜਾ ਜ਼ਿਲ੍ਹਾ ਲੁਧਿਆਣਾ ਹੈ ਗੁਰਤੇਜ਼ ਸਿੰਘ
- ਸਾਲ 2001 ਵਿੱਚ ਗਿਆ ਸੀ ਲਿਬਨਾਨ
- ਪਹਿਲਾ ਜੌਰਡਨ ਫਿਰ ਉਥੋਂ ਸੀਰੀਆ ਤੇ ਡੌਂਕੀ ਲਾ ਕੇ ਲਿਬਨਾਨ ਪਹੁੰਚਿਆ
- ਪਾਸਪੋਰਟ ਨਾ ਹੋਣ ਕਾਰਨ ਵਾਪਿਸ ਆਉਣਾ ਸੀ ਨਾਮੁਨਕਿਨ
- ਪਰਿਵਾਰ ਨੇ ਸੰਤ ਸੀਚੇਵਾਲ ਦਾ ਕੀਤਾ ਧੰਨਵਾਦ
ਸੁਲਤਾਨਪੁਰ ਲੋਧੀ, 20 ਸਤੰਬਰ 2024 – ਲਗਾਤਾਰ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਵਿਦੇਸ਼ਾਂ ਵਿੱਚ ਫਸੇ ਭਾਰਤੀ ਘਰ ਵਾਪਸੀ ਕਰ ਰਹੇ ਹਨ।ਉੱਥੇ ਹੀ ਅੱਜ 24 ਸਾਲਾ ਬਾਅਦ ਲਿਬਨਾਨ ਚ ਫਸੇ ਇੱਕ ਪੰਜਾਬੀ ਦੀ ਘਰ ਵਾਪਸੀ ਹੋਈ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਗੁਰਤੇਜ ਸਿੰਘ ਪਿੰਡੇ ਮੱਤੇਵਾੜਾ ਜ਼ਿਲ੍ਹਾ ਲੁਧਿਆਣਾ ਨੇ ਦੱਸਿਆ ਕਿ ਉਹ 2001 ਚ ਲੇਬਨਾਨ ਗਿਆ ਸੀ। ਜਿੱਥੇ 2006 ਚ ਉਸ ਦਾ ਪਾਸਪੋਰਟ ਚੋਰੀ ਹੋ ਗਿਆ ਅਤੇ ਬਾਅਦ ਵਿੱਚ ਉਹ ਲਗਾਤਾਰ ਭਾਰਤ ਵਾਪਸ ਆਉਣ ਲਈ ਯਤਨ ਕਰ ਰਿਹਾ ਸੀ ਪਰੰਤੂ ਉਸ ਨੂੰ ਹਰ ਵਾਰ ਨਿਰਾਸ਼ਾ ਹੀ ਹੱਥ ਲੱਗਦੀ ਸੀ।
ਉਹਨਾਂ ਦੱਸਿਆ ਕਿ ਉੱਥੇ ਉਹ ਖੇਤੀਬਾੜੀ ਦਾ ਕੰਮ ਕਰਦਾ ਸੀ ਅਤੇ ਕਦੇ ਰੋਟੀ ਮਿਲਦੀ ਸੀ ਕਦੇ ਨਹੀਂ ਮਿਲਦੀ ਸੀ ਅਤੇ ਉਹ ਦੋ ਨੰਬਰ ਦੇ ਰਾਹੀ ਡੋਂਕੀ ਲਗਾ ਕੇ ਪਹਿਲਾਂ ਜੌਰਡਨ ਗਿਆ ਸੀ ਅਤੇ ਫਿਰ ਸੀਰੀਆ ਅਤੇ ਲਿਬਨਾਨ ਗਿਆ ਸੀ। ਜਿੱਥੇ ਉਸ ਨੂੰ ਬੜੀ ਤੰਗੀ ਕੱਟਣੀ ਪਈ ਅਤੇ ਬਹੁਤ ਸੰਤਾਪ ਭੋਗਣਾ ਪਿਆਅਤੇ ਬਾਅਦ ਵਿੱਚ ਮੇਰੇ ਪਰਿਵਾਰ ਵੱਲੋਂ ਸੰਤ ਸੀਚੇਵਾਲ ਦੇ ਨਾਲ ਸੰਪਰਕ ਕੀਤਾ ਗਿਆ ਤੇ ਉਹਨਾਂ ਦੇ ਯਤਨਾਂ ਸਦਕਾ ਅੱਜ 24 ਸਾਲਾਂ ਬਾਅਦ ਮੇਰੀ ਘਰ ਵਾਪਸੀ ਹੋਈ ਹੈ।
ਉਨਾਂ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ। ਇਸ ਮੌਕੇ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬੀ ਨੌਜਵਾਨਾ ਨੂੰ ਅਪੀਲ ਕੀਤੀ ਕਿ ਉਹ ਇੱਕ ਨੰਬਰ ਚ ਹੀ ਵਿਦੇਸ਼ ਜਾਣ ਅਤੇ ਉਹਨਾਂ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨਾਲ ਪਤਾ ਕਾਇਮ ਕਰਨ ਤੋਂ ਬਾਅਦ ਗੁਰਤੇਜ ਸਿੰਘ ਦੀ ਘਰ ਵਾਪਸੀ ਹੋਈ ਹੈ।